ਇਸ ਭਾਰਤੀ ਗੇਂਦਬਾਜ਼ ਨੇ 10ਵੇਂ ਨੰਬਰ ''ਤੇ ਬੱਲੇਬਾਜ਼ੀ ਕਰ ਲਗਾਏ ਸਨ 4 ਗੇਂਦਾਂ ''ਚ 4 ਛੱਕੇ

08/20/2017 8:29:49 PM

ਨਵੀਂ ਦਿੱਲੀ—ਆਪਣੇ ਕ੍ਰਿਕਟ ਜਗਤ 'ਚ ਕਈ ਮਹਾਨ ਗੇਂਦਬਾਜ਼ ਦੇਖੇ ਹੋਣਗੇ, ਪਰ ਇਨ੍ਹਾਂ 'ਚ ਕਈ ਗੇਂਦਬਾਜ਼ ਅਜਿਹੇ ਵੀ ਹਨ ਜੋ ਗੇਂਦ ਦੇ ਨਾਲ-ਨਾਲ ਬੱਲੇ ਨਾਲ ਵੀ ਸਭ ਨੂੰ ਹੈਰਾਨ ਕਰ ਚੁੱਕੇ ਹਨ। ਅੱਜ ਤੁਹਾਨੂੰ ਵਿਸ਼ਵ ਦੇ ਇੱਕਲੇ ਗੇਂਦਬਾਜ਼ ਬਾਰੇ ਦੱਸਾਂਗੇ ਜਿਨ੍ਹਾਂ ਨੇ 10ਵੇਂ ਨੰਬਰ 'ਤੇ ਬੱਲਬਾਜ਼ੀ ਕਰਦੇ ਹੋਏ 4 ਗੇਂਦਾਂ 'ਤੇ 4 ਛੱਕੇ ਲਗਾਏ ਸਨ। ਇਹ ਗੇਂਦਬਾਜ਼ ਕੋਈ ਹੋਰ ਨਹੀਂ ਬਲਕਿ ਸਾਬਕਾ ਭਾਰਤੀ ਗੇਂਦਬਾਜ਼ ਜ਼ਹੀਰ ਖਾਨ ਹਨ। 
ਇਹ ਮੈਚ ਭਾਰਤ ਅਤੇ ਜਿੰਬਾਬਵੇ ਵਿਚਾਲੇ ਚੱਲ ਰਿਹਾ ਸੀ। ਜ਼ਹੀਰ ਖਾਨ ਨੇ ਪਾਰੀ ਦੇ 50ਵੇਂ ਓਵਰ 'ਚ ਜਿੰਬਾਬਵੇ ਦੇ ਗੇਂਦਬਾਜ਼ ਹੇਨਰੀ ਓਲਾਂਗਾ ਨੂੰ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਨੇ 10ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਹੇਨਰੀ ਦੀ 4 ਗੇਂਦਾਂ 'ਤੇ 4 ਛੱਕੇ ਲਗਾਏ ਸੀ। ਉਨ੍ਹਾਂ ਦਾ ਇਹ ਰਿਕਾਰਡ ਪਿਛਲੇ 17 ਸਾਲਾਂ ਤੋਂ ਹੋਰ ਕੋਈ ਗੇਂਦਬਾਜ਼ ਨਹੀਂ ਤੋੜ ਸਕਿਆ। 


Related News