ਘਰ ਦੇ ਸ਼ੇਰ ਵਿਦੇਸ਼ ''ਚ ਢੇਰ, 803 ਦੌੜਾਂ ਵੀ ਨਹੀਂ ਬਣਾ ਸਕੀ ਭਾਰਤੀ ਟੀਮ

01/18/2018 12:04:12 AM

ਸੈਂਚੁਰੀਅਨ— ਘਰ ਦੇ ਸ਼ੇਰ ਭਾਰਤੀ ਬੱਲੇਬਾਜ਼ ਦੱਖਣੀ ਅਫਰੀਕਾ 'ਚ ਲਗਾਤਾਰ ਨਿਰਾਸ਼ਾਜਨਕ ਪ੍ਰਦਰਸ਼ਨ ਕਰ ਰਹੀ ਹੈ। ਪਹਿਲਾਂ ਕੇਪਟਾਊਨ ਤੇ ਹੁਣ ਸੈਂਚੁਰੀਅਨ 'ਚ ਭਾਰਤੀ ਟੀਮ ਦੀ ਬੱਲੇਬਾਜ਼ੀ ਨੂੰ ਦੇਖਕੇ ਇਹ ਕਿਹਾ ਜਾ ਸਕਦਾ ਹੈ ਕਿ ਵਿਰਾਟ ਕੋਹਲੀ ਦੀ ਟੀਮ ਟੈਸਟ ਮੈਚ ਖੇਡਣਾ ਭੁੱਲ ਗਈ ਹੈ। ਇਹ ਕਈ ਦੋਸ਼ ਨਹੀਂ ਹੈ, ਬਲਕਿ ਦੱਖਣੀ ਅਫਰੀਕਾ 'ਚ ਟੀਮ ਦੀ ਬੱਲੇਬਾਜ਼ੀ ਇਸ ਦਾ ਸਬੂਤ ਹੈ। ਇਸ ਤੋਂ ਵਧੀਆ ਇਹ ਹੁੰਦਾ ਕਿ ਭਾਰਤੀ ਬੱਲੇਬਾਜ਼ ਟੀ-20 ਦੀ ਤਰ੍ਹਾ ਹੀ ਇਸ ਟੈਸਟ ਮੈਚਾਂ ਨੂੰ ਖੇਡਦੇ। ਇਸ ਤਰ੍ਹਾ ਕਰਨ ਨਾਲ ਉਹ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ।
ਦਅਸਲ, ਦੱਖਣੀ ਅਫਰੀਕਾ ਖਿਲਾਫ ਖੇਡੇ ਗਏ 2 ਟੈਸਟ ਮੈਚਾਂ ਦੀ 4 ਪਾਰੀਆਂ 'ਚ ਭਾਰਤੀ ਟੀਮ ਕੁਲ 802 ਦੌੜਾਂ ਹੀ ਬਣਾ ਸਕੀ ਹੈ। ਕੇਪਟਾਊਨ 'ਚ ਦੱਖਣੀ ਅਫਰੀਕਾ ਖਿਲਾਫ ਖੇਡੇ ਗਏ ਮੈਚ ਦੀ 2 ਪਾਰੀਆਂ 'ਚ ਭਾਰਤੀ ਟੀਮ ਕੁਲ 344 ਦੌੜਾਂ 'ਤੇ ਢੇਰ ਹੋ ਗਈ। ਦੱਖਣੀ ਅਫਰੀਕਾ ਖਿਲਾਫ 2 ਪਾਰੀਆਂ 'ਚ ਭਾਰਤੀ ਟੀਮ ਕੁਲ 458 ਦੌੜਾਂ ਹੀ ਬਣਾ ਸਕੀ। ਸੈਂਚੁਰੀਅਨ 'ਚ ਵੀ ਭਾਰਤੀ ਟੀਮ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਜ਼ਬਰਦਸਤ ਲੈਅ ਤੇ ਬੁਲੰਦ ਹੌਸਲੇ ਨਾਲ ਦੱਖਣੀ ਅਫਰੀਕਾ ਪਹੁੰਚੀ ਕਪਤਾਨ ਵਿਰਾਟ ਕੋਹਲੀ ਦੀ ਨੰਬਰ 1 ਭਾਰਤੀ ਟੀਮ ਅਫਰੀਕਾ ਦੀ ਜ਼ਮੀਨ 'ਤੇ 25 ਸਾਲਾਂ ਬਾਅਦ ਵੀ ਜਿੱਤਣ 'ਚ ਨਾਕਾਮ ਰਹੀ ਅਤੇ ਅਫਰੀਕਾ ਕੋਲੋਂ ਅੱਜ 'ਕਰੋ ਜਾਂ ਮਰੋ' ਦੇ ਦੂਸਰੇ ਕ੍ਰਿਕਟ ਟੈਸਟ 'ਚ 135 ਦੌੜਾਂ ਨਾਲ ਹਾਰਨ ਦੇ ਨਾਲ ਹੀ ਸੀਰੀਜ਼ ਵੀ ਗੁਆ ਬੈਠੀ। ਭਾਰਤੀ ਟੀਮ ਕੇਪਟਾਊਨ ਵਿਚ ਪਹਿਲਾ ਮੈਚ ਹਾਰ ਕੇ 3 ਟੈਸਟਾਂ ਦੀ ਸੀਰੀਜ਼ 'ਚ 0-1 ਨਾਲ ਪਿਛੜ ਚੁੱਕੀ ਸੀ ਪਰ ਰੋਮਾਂਚ ਨਾਲ ਭਰੇ ਦੂਸਰੇ ਟੈਸਟ ਵਿਚ ਟੀਮ 287 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ 'ਚ ਅਸਫਲ ਰਹੀ। ਦੱਖਣੀ ਅਫਰੀਕਾ ਦੀਆਂ ਉਛਾਲ ਭਰੀਆਂ ਪਿੱਚਾਂ 'ਤੇ ਘੁੰਮਦੀਆਂ ਗੇਂਦਾਂ ਸਾਹਮਣੇ ਪੂਰੀ ਟੀਮ 50.2 ਓਵਰਾਂ 'ਚ 151 ਦੌੜਾਂ 'ਤੇ ਢੇਰ ਹੋ ਗਈ। ਇਸ ਦੇ ਨਾਲ ਹੀ ਮੇਜ਼ਬਾਨ ਟੀਮ ਨੇ 2-0 ਨਾਲ ਸੀਰੀਜ਼ 'ਚ ਅਜੇਤੂ ਬੜ੍ਹਤ ਬਣਾ ਲਈ ਹੈ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਲਈ ਮੱਧਕ੍ਰਮ ਦਾ ਬੱਲੇਬਾਜ਼ ਰੋਹਿਤ ਸ਼ਰਮਾ 47 ਦੌੜਾਂ ਦੀ ਪਾਰੀ ਖੇਡ ਕੇ ਸਭ ਤੋਂ ਸਫਲ ਰਿਹਾ, ਜਦਕਿ ਪਹਿਲੀ ਪਾਰੀ 'ਚ 153 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡਣ ਵਾਲਾ ਵਿਰਾਟ ਦੂਸਰੀ ਪਾਰੀ 'ਚ ਸਿਰਫ 5 ਦੌੜਾਂ 'ਤੇ ਹੀ ਆਊਟ ਹੋ ਗਿਆ।


Related News