ਇੰਗਲੈਂਡ ਦੀ ਮਹਿਲਾ ਹਾਕੀ ਟੀਮ ਦੇ ਕੋਚ ਨੂੰ ਪਿਆ ਦਿਲ ਦਾ ਦੌਰਾ

07/26/2017 9:30:13 PM

ਲੰਡਨ— ਇੰਗਲੈਂਡ ਦੀ ਮਹਿਲਾ ਹਾਕੀ ਟੀਮ ਦੇ ਕੋਚ ਡੈਰੀ ਕੈਰੀ ਨੂੰ ਹਾਲ 'ਚ ਦੱਖਣੀ ਅਫਰੀਕਾ 'ਚ ਹੋਏ ਵਿਸ਼ਵ ਲੀਗ ਟੂਰਨਾਮੈਂਟ ਦੌਰਾਨ ਦਿਲ ਦਾ ਦੌਰਾ ਪੈ ਗਿਆ, ਜਿਸ ਦੇ ਕਾਰਨ ਉਹ ਅਗਲੇ ਮਹੀਨੇ ਟੀਮ ਦੇ ਯੂਰੋਪੀਅਨ ਖਿਤਾਬ ਦੇ ਬਚਾਅ ਅਭਿਆਨ 'ਚ ਸ਼ਾਮਲ ਨਹੀਂ ਹੋ ਸਕਣਗੇ।
ਓਲੰਪਿਕ 2016 'ਚ ਗ੍ਰੇਟ ਬ੍ਰਿਟੇਨ ਦੀ ਮਹਿਲਾ ਟੀਮ ਨੂੰ ਚਾਂਦੀ ਤਮਗਾ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੈਰੀ ਨੂੰ ਪਿੱਛਲੇ ਹਫਤੇ ਜੋਹਾਲਿਸਬਰਗ 'ਚ ਵਿਸ਼ਵ ਲੀਗ ਸੈਮੀਫਾਈਨਲ ਦੌਰਾਨ ਮਿਲਪਾਰਕ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
ਇਹ 46 ਸਾਲਾਂ ਕੋਚ ਹੁਣ ਵਾਪਸ ਆ ਚੁੱਕੇ ਹਨ ਪਰ ਉਸ ਦੇ ਦਸੰਬਰ ਤੱਕ ਕੰਮ 'ਤੇ ਵਾਪਸ ਆਉਣ ਦਾ ਸੰਭਾਵਨਾ ਮੁਸ਼ਕਲ ਹੈ? ਐਮਸਟਰਡਜ਼ 'ਚ 18 ਅਗਸਤ ਤੋਂ ਸ਼ੁਰੂ ਹੋਣ ਵਾਲੀ ਯੋਰੋਹਾਕੀ ਚੈਂਪੀਅਨਸ਼ਿਪ 'ਤ ਉਸ ਦੇ ਸਥਾਨ 'ਤੇ ਸਹਾਇਕ ਕੋਚ ਡੇਵਿਡ ਰਾਲਫ ਨੂੰ ਜਿਮੇਵਾਰੀ ਸੰਭਾਲਣਗੇ।


Related News