ਵਿਆਹ ਦੇ ਬਾਅਦ ਕਰੋੜਾਂ ਦੇ ਘਰ ''ਚ ਰਹੇਗੀ ਟੈਨਿਸ ਸਟਾਰ ਸੇਰੇਨਾ (ਦੇਖੋ ਤਸਵੀਰਾਂ)

11/20/2017 1:10:19 PM

ਨਵੀਂ ਦਿੱਲੀ (ਬਿਊਰੋ)— ਅਮਰੀਕੀ ਟੈਨਿਸ ਸਟਾਰ ਸੇਰੇਨਾ ਵਿਲੀਅਮਸ ਨੇ ਹਾਲ ਹੀ ਵਿਚ ਬੁਆਏਫਰੈਂਡ ਐਲੇਕਸਿਸ ਓਹਾਨੀਅਨ ਨਾਲ ਵਿਆਹ ਕੀਤਾ ਹੈ। ਇਨ੍ਹਾਂ ਦੋਨਾਂ ਦਾ ਵਿਆਹ 16 ਨਵੰਬਰ ਨੂੰ ਬਿਊਟੀ ਐਂਡ ਬੀਸਟ ਥੀਮ ਉੱਤੇ ਹੋਇਆ ਸੀ। ਐਲੇਕਸਿਸ ਰੇਡਿਟ ਕੰਪਨੀ ਦੇ ਕੋ-ਫਾਊਂਡਰ ਹਨ। ਵਿਆਹ ਦੇ ਬਾਅਦ ਸੇਰੇਨਾ ਆਪਣੇ ਕਰੋੜਪਤੀ ਪਤੀ ਨਾਲ ਜਿਸ ਨਵੇਂ ਆਲੀਸ਼ਾਨ ਘਰ ਵਿਚ ਰਹੇਗੀ ਉਸਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਆਰਲਿਅੰਸ ਸ਼ਹਿਰ ਵਿਚ ਸਥਿਤ ਇਸ ਨਵੇਂ 8 ਬੈੱਡਰੂਮ ਵਾਲੇ ਘਰ ਦੀ ਕੀਮਤ ਕਰੀਬ 10 ਕਰੋੜ ਰੁਪਏ ਦੱਸੀ ਜਾ ਰਹੀ ਹੈ।
 

ਵਿਆਹ ਵਿਚ ਬੇਟੀ ਵੀ ਰਹੀ ਮੌਜੂਦ
ਸੇਰੇਨਾ ਅਤੇ ਐਲੇਕਸਿਸ ਦੀ ਗਰੈਂਡ ਵੈਡਿੰਗ ਨਿਊ ਆਰਲਿਅੰਸ ਸ਼ਹਿਰ ਵਿਚ ਹੋਈ ਸੀ, ਜਿਸ ਵਿਚ ਕਰੀਬ 250 ਮਹਿਮਾਨ ਸ਼ਾਮਲ ਹੋਏ ਸਨ। ਇਸ ਤੋਂ ਪਹਿਲਾਂ ਇਸ ਸਾਲ ਸਤੰਬਰ ਵਿਚ ਸੇਰੇਨਾ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਸੀ। ਵਿਆਹ ਵਿਚ ਉਨ੍ਹਾਂ ਦੀ ਬੇਟੀ ਵੀ ਮੌਜੂਦ ਰਹੀ ਸੀ। 36 ਸਾਲ ਦੀ ਸੇਰੇਨਾ ਵਿਲੀਅਮਸ ਅਤੇ ਐਲੇਕਸਿਸ ਓਹਾਨੀਅਨ ਨੇ ਪਿਛਲੇ ਸਾਲ ਦਸੰਬਰ ਵਿਚ ਕੁੜਮਾਈ ਕੀਤੀ ਸੀ। ਇਨ੍ਹਾਂ ਦਾ ਅਫੇਅਰ ਕਰੀਬ 2 ਸਾਲ ਚੱਲਿਆ।


Related News