ਗਲੈਮਰ ਅੰਦਾਜ਼ ''ਚ ਦਿਸੀ ਟੈਨਿਸ ਸਟਾਰ ਸਾਨੀਆ ਮਿਰਜ਼ਾ, ਦੇਖੋ ਤਸਵੀਰਾਂ

11/29/2017 1:31:39 PM

ਨਵੀਂ ਦਿੱਲੀ, (ਬਿਊਰੋ)— ਟੈਨਿਸ ਸਟਾਰ ਸਾਨੀਆ ਮਿਰਜ਼ਾ ਆਪਣੀ ਖੇਡ ਦੇ ਨਾਲ-ਨਾਲ ਆਪਣੇ ਗਲੈਮਰ ਅਤੇ ਫੈਸ਼ਨੇਬਲ ਅੰਦਾਜ਼ ਦੇ ਲਈ ਵੀ ਜਾਣੀ ਜਾਂਦੀ ਹੈ। ਅਕਸਰ ਹੀ ਉਹ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਸਾਈਡ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਰਹਿੰਦੀ ਹੈ ਅਤੇ ਪ੍ਰਸ਼ੰਸਕ ਵੀ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰਦੇ ਹਨ।
PunjabKesari
ਹਾਲ ਹੀ 'ਚ ਉਨ੍ਹਾਂ ਨੇ ਆਪਣੀ ਇਕ ਨਵੀਂ ਤਸਵੀਰ ਅਪਲੋਡ ਕੀਤੀ ਹੈ, ਜਿਸ 'ਚ ਉਹ ਕਾਫੀ ਖ਼ੂਬਸੂਰਤ ਲਗ ਰਹੀ ਹੈ। ਇਸ ਤਸਵੀਰ 'ਚ ਸਾਨੀਆ ਪੀਚ ਕਲਰ ਦੀ ਆਊਟਫਿਟ 'ਚ ਦਿਖਾਈ ਦੇ ਰਹੀ ਹੈ, ਇਸ ਤਸਵੀਰ ਦੇ ਨਾਲ ਹੀ ਉਨ੍ਹਾਂ ਨੇ ਡ੍ਰੈਸ ਡਿਜ਼ਾਈਨਰ ਤਮੰਨਾ ਪੰਜਾਬੀ ਅਤੇ ਸਟਾਈਲ ਦੇ ਲਈ ਅਮਨ ਮਿਰਜ਼ਾ ਦਾ ਧੰਨਵਾਦ ਕੀਤਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਨੀਆ ਨੇ ਕ੍ਰਿਕਟਰ ਜ਼ਹੀਰ ਖਾਨ ਦੀ ਗ੍ਰੈਂਡ ਰਿਸੈਪਸ਼ਨ 'ਤੇ ਮਸਤੀ ਕਰਦੇ ਹੋਈ ਦੀ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਹਰੇ ਰੰਗ ਦੀ ਡ੍ਰੈਸ ਪਹਿਨੀ ਹੋਈ ਸੀ ਅਤੇ ਉਹ ਇਸ ਤਸਵੀਰ 'ਚ ਬਹੁਤ ਖੂਬਸੂਰਤ ਲਗ ਰਹੀ ਸੀ। ਇਸ ਪਾਰਟੀ 'ਚ ਕ੍ਰਿਕਟ ਜਗਤ ਦੇ ਕਈ ਦਿੱਗਜ ਅਤੇ ਬਾਲੀਵੁੱਡ ਸਟਾਰਸ ਨੇ ਸ਼ਿਰਕਤ ਕੀਤੀ।

PunjabKesari


Related News