ਤੇਲਗੂ ਟਾਈਟੰਜ਼ ਨੇ ਤਾਮਿਲ ਤਲੈਵਾਸ ਨੂੰ ਹਰਾਇਆ

07/29/2017 1:54:36 AM

ਹੈਦਰਾਬਾਦ— ਤੇਲਗੂ ਟਾਈਟੰਜ਼ ਨੇ ਨਵੀਂ ਟੀਮ ਤਾਮਿਲ ਤਲੈਵਾਸ ਨੂੰ ਰੋਮਾਂਚਕ ਮੁਕਾਬਲੇ 'ਚ ਸ਼ੁੱਕਰਵਾਰ ਨੂੰ 32-27 ਨਾਲ ਹਰਾਕੇ ਵੀ.ਵੋ. ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ 'ਚ ਸ਼ਾਨਦਰ ਸ਼ੁਰੂਆਤ ਕੀਤੀ। ਤੇਲਗੂ ਟਾਈਟੰਜ਼ ਨੇ ਜੋਨ ਬੀ 'ਚ ਤਾਮਿਲ ਤਲੈਵਾਸ ਨੂੰ ਪੰਜ ਅੰਕਾਂ ਦੇ ਅੰਤਰ ਨਾਲ ਹਰਾਕੇ ਪੂਰੇ ਅੰਕ ਹਾਸਲ ਕੀਤੇ। ਹੈਦਰਾਬਾਦ ਦੇ ਗਾਚੀਬਾਵਲੀ ਸਟੇਡੀਅਮ 'ਚ ਖੇਡਿਆ ਗਿਆ ਇਹ ਮੁਕਾਬਲਾ ਆਖਰ ਤਕ ਬਹੁਤ ਰੌਮਾਂਚਕ ਬਣ ਗਿਆ। ਤੇਲਗੂ ਟਾਈਟੰਜ਼ ਦੇ ਕਪਤਾਨ ਰਾਹੁਲ ਚੌਧਰੀ ਨੇ 10 ਅੰਕ ਜੋੜੇ। ਇਸ ਤੋਂ ਪਹਿਲੇ ਇਸ ਸਮਾਰੋਹ 'ਚ ਬਾਲੀਵੁੱਡ ਅਕਸ਼ੈ ਕੁਮਾਰ ਨੇ ਰਾਸ਼ਟਰੀ ਗੀਤ ਗਾਇਆ। ਇਸ ਸਮਾਰੋਹ 'ਚ ਭਾਰਤੀ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਵੀ ਮੌਜੂਦ ਸੀ ਤਲੈਵਾਸ ਟੀਮ ਦੇ ਮਾਲਕ ਹਨ। ਸਚਿਨ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਇਹ ਭਾਰਤੀ ਖੇਡ ਪ੍ਰਤੀਦਿਨ ਪ੍ਰਸਿੱਧ ਹੁੰਦਾ ਜਾ ਰਿਹਾ ਹੈ।


Related News