ਸ਼ਰਮਨਾਕ ਹਾਰ ਨੂੰ ਭੁਲਾਕੇ ਜਿੱਤ ਦੀ ਰਾਹ ''ਤੇ ਪਰਤਨ ਉਤਰੇਗੀ ਟੀਮ ਇੰਡੀਆ

12/12/2017 3:59:43 PM

ਮੋਹਾਲੀ, (ਬਿਊਰੋ)— ਪਹਿਲੇ ਵਨਡੇ 'ਚ ਸ਼ਰਮਨਾਕ ਹਾਰ ਝੱਲਣ ਵਾਲੀ ਭਾਰਤੀ ਕ੍ਰਿਕਟ ਟੀਮ ਲੜੀ 'ਚ ਬਣੇ ਰਹਿਣ ਦੇ ਲਈ 'ਕਰੋ ਜਾਂ ਮਰੋ' ਦੇ ਮੁਕਾਬਲੇ 'ਚ ਕੱਲ ਸ਼੍ਰੀਲਕਾ ਨੂੰ ਹਰਾ ਕੇ ਬਦਲਾ ਪੂਰਾ ਕਰਨ ਦੇ ਇਰਾਦੇ ਨਾਲ ਉਤਰੇਗੀ। ਧਰਮਸ਼ਾਲਾ 'ਚ ਮਿਲੀ ਹਾਰ ਭਾਰਤ ਦੇ ਲਈ ਖਤਰੇ ਦੀ ਘੰਟੀ ਰਹੀ ਕਿਉਂਕਿ ਪੂਰੇ ਸੈਸ਼ਨ 'ਚ ਆਪਣੀ ਸਰਜ਼ਮੀਂ 'ਤੇ ਮੇਜ਼ਬਾਨ ਦਾ ਦਬਦਬਾ ਰਿਹਾ ਹੈ। ਈਡਨ ਗਾਰਡਨਸ 'ਤੇ ਟੈਸਟ 'ਚ ਪਹਿਲੇ ਦਿਨ ਸ਼੍ਰੀਲੰਕਾਈ ਤੇਜ਼ ਗੇਂਦਬਾਜ਼ ਦੇ ਅੱਗੇ ਨਤਮਸਤਕ ਹੋਏ ਭਾਰਤੀ ਬੱਲੇਬਾਜ਼ਾਂ ਨੇ ਇਕ ਵਾਰ ਫਿਰ ਉਛਾਲ ਲੈਂਦੀਆਂ ਗੇਂਦਾਂ ਦੇ ਸਾਹਮਣੇ ਆਪਣੀ ਕਮਜ਼ੋਰੀ ਜ਼ਾਹਰ ਕਰ ਦਿੱਤੀ।

ਚੰਡੀਗੜ੍ਹ 'ਚ ਧਰਮਸ਼ਾਲਾ ਦੀ ਤਰ੍ਹਾਂ ਠੰਡ ਨਹੀਂ ਹੋਵੇਗੀ ਪਰ ਤੇਜ਼ ਗੇਂਦਬਾਜ਼ਾਂ ਦੀ ਅਹਿਮ ਭੂਮਿਕਾ ਹੋਵੇਗੀ ਕਿਉਂਕਿ ਮੈਚ 11.30 'ਤੇ ਸ਼ੁਰੂ ਹੋਵੇਗਾ। ਮੇਜ਼ਬਾਨ ਟੀਮ ਜੇਕਰ ਪਹਿਲਾਂ ਬੱਲੇਬਾਜ਼ੀ ਲਈ ਭੇਜੀ ਜਾਂਦੀ ਹੈ ਤਾਂ ਉਸ ਦੇ ਲਈ ਇਹ ਹੋਰ ਵੱਡੀ ਚੁਣੌਤੀ ਹੋਵੇਗੀ। ਤਜਰਬੇਕਾਰ ਮਹਿੰਦਰ ਸਿੰਘ ਧੋਨੀ ਨੂੰ ਛੱਡ ਕੇ ਕੋਈ ਵੀ ਭਾਰਤੀ ਬੱਲੇਬਾਜ਼ ਪਿਛਲੇ ਮੈਚ 'ਚ ਸੁਰੰਗਾ ਲਕਮਲ ਦੀਆਂ ਗੇਂਦਾਂ ਦਾ ਸਾਹਮਣਾ ਨਹੀਂ ਕਰ ਸਕਿਆ। 

ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦੇ ਸਸਤੇ 'ਚ ਆਉਟ ਹੋਣ ਦੇ ਬਾਅਦ ਸ਼੍ਰੇਅਸ ਅਈਅਰ, ਦਿਨੇਸ਼ ਕਾਰਤਿਕ ਅਤੇ ਮਨੀਸ਼ ਪਾਂਡੇ ਕੋਲ ਵੱਡਾ ਸਕੋਰ ਬਣਾਉਣ ਦਾ ਸੁਨਹਿਰੀ ਮੌਕਾ ਸੀ। ਪਰ ਕੋਈ ਵੀ ਖਿਡਾਰੀ ਚਲ ਨਹੀਂ ਸਕਿਆ ਅਤੇ ਜੇਕਰ ਧੋਨੀ ਦੀਆਂ 65 ਦੌੜਾਂ ਨਹੀਂ ਹੁੰਦੀਆਂ ਤਾਂ ਭਾਰਤ ਆਪਣੇ ਸਭ ਤੋਂ ਘੱਟ ਸਕੋਰ 'ਤੇ ਆਊਟ ਹੋ ਸਕਦਾ ਸੀ। ਵਿਰਾਟ ਕੋਹਲੀ ਜ਼ਰੂਰ ਇਸ ਪ੍ਰਦਰਸ਼ਨ 'ਤੇ ਕਾਫੀ ਨਿਰਾਸ਼ ਹੋਣਗੇ ਜੋ ਇਸ ਲੜੀ ਤੋਂ ਬ੍ਰੇਕ ਲੈ ਕੇ ਇਟਲੀ 'ਚ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਨਾਲ ਵਿਆਹ ਦੇ ਬੰਧਨ 'ਚ ਬੱਝੇ ਗਏ ਹਨ।


Related News