ਤਮਿਲ ਥਲਾਈਵਾਸ ਹੋਵੇਗੀ ਪ੍ਰੋ ਕਬੱਡੀ ਲੀਗ ਦੀ ਚੇਨਈ ਫ੍ਰੈਂਚਾਈਜ਼ੀ

06/20/2017 4:39:34 PM

ਚੇਨਈ— ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ 'ਚ ਡੈਬਿਊ ਕਰਨ ਵਾਲੀ ਚੇਨਈ ਦੀ ਫ੍ਰੈਂਚਾਈਜ਼ੀ ਨੂੰ 'ਤਮਿਲ ਥਲਾਈਵਾਸ' ਨਾਂ ਦਿੱਤਾ ਗਿਆ ਹੈ। ਮਹਾਨ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਤੇਂਦੁਲਕਰ ਇਸ ਫ੍ਰੈਂਚਾਈਜ਼ੀ ਦੇ ਸਹਿ ਮਾਲਕ ਹਨ।
ਤੇਂਦੁਲਕਰ ਨੇ ਟਵਿੱਟਰ 'ਤੇ ਲਿਖਿਆ, ''ਏ ਪ੍ਰੋ ਕਬੱਡੀ ਨਾਲ ਇਕ ਹੋਰ ਤਾਕਤਵਰ ਟੀਮ ਜੁੜੀ। ਸਾਡੀ ਨਵੀਂ ਟੀਮ ਏਤਮਿਲਥਲਾਈਵਾਸ ਦਾ ਐਲਾਨ ਕਰਨ ਦਾ ਮਾਣ ਹੈ। ਬਿਹਤਰੀਨ ਪੰਜਵੇਂ ਸੈਸ਼ਨ ਨੂੰ ਲੈ ਕੇ ਬੇਤਾਬ ਹਾਂ।'' ਪੀ.ਕੇ.ਐੱਲ. ਦੇ ਪੰਜਵੇਂ ਸੈਸ਼ਨ ਦੀ ਸ਼ੁਰੂਆਤ 28 ਜੁਲਾਈ ਤੋਂ ਹੋਵੇਗੀ। ਕੇ. ਭਾਸਕਰਨ ਟੀਮ ਦੇ ਕੋਚ ਹੋਣਗੇ।


Related News