ਭਾਰਤ ''ਚ ਟੇਬਲ ਟੈਨਿਸ ਨੂੰ ''ਯੂ. ਟੀ. ਟੀ'' ਨਾਲ ਹੋਵੇਗਾ ਫਾਇਦਾ : ਮਧੁਰਿਕਾ

06/23/2017 12:24:19 AM

ਮੁੰਬਈ— ਭਾਰਤੀ ਮਹਿਲਾ ਪੈਡਲਰ ਮਧੁਰਿਕਾ ਪਾਟਕਰ ਅਤੇ ਮੋਨਿਕਾ ਬੱਤਰਾ ਦਾ ਮੰਨਣਾ ਹੈ ਕਿ ਅਲਟੀਮੈਟ ਟੇਬਲ ਟੈਨਿਸ (ਯੂ. ਟੀ. ਟੀ) ਲੀਗ ਖੇਡ ਨੂੰ ਪ੍ਰਸਿੱਧ ਬਣਾਉਣ 'ਚ ਅਤੇ ਖਿਡਾਰੀਆਂ ਦੀ ਮਦਦ ਕਰੇਗੀ, ਜਿਸ ਦੀ ਸ਼ੁਰੂਆਤੀ ਸ਼ੈਸ਼ਨ ਦਾ ਆਯੋਜਨ ਅਗਲੇ ਮਹੀਨੇ ਕੀਤਾ ਜਾਵੇਗਾ। ਸਾਬਕਾ ਰਾਸ਼ਟਰੀ ਚੈਂਪੀਅਨ ਮਧੁਰਿਕਾ ਨੇ ਅੱਜ ਪੀ. ਟੀ. ਆਈ ਨੂੰ ਕਿਹਾ ਕਿ ਯੂ. ਟੀ. ਟੀ. ਭਾਰਤ 'ਚ ਖੇਡ ਲਈ ਮਦਦਗਾਰ ਹੋਵੇਗੀ। ਮੈਂ ਟੂਰਨਾਮੈਂਟ ਦੌਰਾਨ ਹੋਰ ਖਿਡਾਰੀਆਂ ਨਾਲ ਰਹਾਗੀ। ਜਦੋਂ ਅਸੀਂ ਨਾਲ ਰਹਿੰਦੇ ਹਾਂ ਤਾਂ ਸਾਨੂੰ ਹੋਰ ਚੀਜ਼ਾਂ ਦੇ ਨਾਲ ਮਾਨਸਿਕ ਰੁਪ ਨਾਲ ਆਤਮਵਿਸ਼ਵਾਸ ਵਧਾਉਣ ਦੇ ਮਾਮਲੇ 'ਚ ਕਾਫੀ ਫਾਇਦਾ ਹੁੰਦਾ ਹੈ। ਉਸ ਨੇ ਕਿਹਾ ਕਿ ਉਹ ਸਿਰਫ ਯੂ. ਟੀ. ਟੀ. ਦੇ ਲਈ ਨਹੀਂ ਜਦੋਂ ਕਿ ਅਗਲੇ ਸਾਲ ਆਸਟਰੇਲੀਆ ਦੇ ਗੋਲਡ ਕੋਸਟ 'ਚ ਹੋਣ ਵਾਲੇ ਰਾਸ਼ਟਰ ਮੰਡਲ ਖੇਡਾਂ 'ਤੇ ਵੀ ਧਿਆਨ ਲਗਾ ਰਹੀ ਹੈ।
 


Related News