ਸ਼੍ਰੀਲੰਕਾ ਖਿਲਾਫ ਟੀ-20 ਮੈਚ ਲਾਹੌਰ ''ਚ ਹੋਵੇਗਾ, ਨਜਮ ਸੇਠੀ ਦਾ ਦਾਅਵਾ

10/16/2017 10:41:52 PM

ਕਰਾਂਚੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਸੋਮਵਾਰ ਨੂੰ ਫਿਰ ਤੋਂ ਦੱਸਿਆ ਕਿ ਸ਼੍ਰੀਲੰਕਾ ਉਸ ਦੀ ਟੀਮ ਖਿਲਾਫ ਇਕ ਟੀ-20 ਕੌਮਾਂਤਰੀ ਮੈਚ ਖੇਡਣ ਲਈ ਲਾਹੌਰ ਦਾ ਦੌਰਾ ਕਰੇਗਾ। ਇਹ ਮੈਚ ਪਹਿਲਾ ਨਿਰਧਾਰਿਤ ਪ੍ਰੋਗਰਾਮ ਦੇ ਅਨੁਸਾਰ 29 ਅਕਤੂਬਰ ਨੂੰ ਗਦਾਫੀ ਸਟੇਡੀਅਮ 'ਚ ਖੇਡਿਆ ਜਾਵੇਗਾ। ਪੀ.ਸੀ.ਬੀ. ਪ੍ਰਮੁੱਖ ਨਜਮ ਸੇਠੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਚ ਤੈਅ ਪ੍ਰੋਗਰਾਮ ਦੇ ਅਨੁਸਾਰ ਹੋਵੇਗਾ। ਹਾਲਾਂਕਿ ਸ਼੍ਰੀਲੰਕਾ ਕ੍ਰਿਕਟ (ਐੱਸ.ਐੱਲ.ਸੀ.) ਨੂੰ ਇਸ ਮਾਮਲੇ 'ਚ ਬੈਠਕ ਕਰਕੇ ਅਗਲੇ 24 ਘੰਟਿਆਂ 'ਚ ਫੈਸਲਾ ਕਰਨਾ ਹੈ।
ਸ਼੍ਰੀਲੰਕਾ ਕ੍ਰਿਕਟ ਦੇ 40 ਇਕਰਾਰਨਾਮਾ ਕਰਨ ਵਾਲੇ ਖਿਡਾਰੀਆਂ ਨੇ ਇਕ ਚਿੱਠੀ ਪ੍ਰਧਾਨ ਤਿਲੰਗ ਸੁਮਤੀਪਾਲਾ ਨੂੰ ਸੌਂਪੀ ਹੈ। ਜਿਸ 'ਚ ਉਸ ਨੇ ਕਿਹਾ ਹੈ ਕਿ ਪਾਕਿਸਤਾਨ ਦਾ ਦੌਰਾ ਨਹੀਂ ਕਰਨਾ ਚਾਹੁੰਦੇ ਹਨ। ਇਨ੍ਹਾਂ ਖਿਡਾਰੀਆਂ 'ਚ ਵਰਤਮਾਨ ਟੀਮ ਦੇ ਜ਼ਿਆਦਾਤਰ ਖਿਡਾਰੀ ਸ਼ਾਮਲ ਹਨ। ਪਾਕਿਸਤਾਨ ਅੱਤਵਾਦੀ ਹਮਲੇ ਦੇ ਲਈ ਬਦਨਾਮ ਹੈ। ਸ਼੍ਰੀਲੰਕਾਈ ਟੀਮ 'ਤੇ ਮਾਰਚ 2009 'ਚ ਅੱਤਵਾਦੀ ਹਮਲਾ ਹੋਇਆ ਸੀ ਜਿਸ 'ਚ 6 ਪੁਲਸ ਕਰਮਚਾਰੀ ਮਾਰੇ ਗਏ ਸਨ। ਇਸ ਤੋਂ ਬਾਅਦ ਕੌਮਾਂਤਰੀ ਟੀਮਾਂ ਨੇ ਸਰੁੱਖਿਆ ਕਾਰਨਾਂ ਤੋਂ ਪਾਕਿਸਤਾਨ ਦੌਰਾ ਕਰਨ ਤੋਂ ਰੱਦ ਕਰ ਦਿੱਤਾ ਸੀ। ਪੀ.ਸੀ.ਬੀ. ਹਾਲਾਂਕਿ ਇਸ ਸਾਲ ਪਾਕਿਸਤਾਨ ਸੁਪਰ ਲੀਗ ਦਾ ਫਾਈਨਲ ਲਾਹੌਰ 'ਚ ਕਰਵਾਉਣ ਤੇ ਇਸ ਤੋਂ ਬਾਅਦ ਵਿਸ਼ਵ ਇਲੈਵਨ ਦੀ ਟੀਮ ਨੂੰ 3 ਟੀ-20 ਮੈਚਾਂ ਦੇ ਲਈ ਆਪਣੇ ਦੇਸ਼ ਸੱਦਣ 'ਚ ਸਫਲ ਰਹੀ ਹੈ।


Related News