ਦਿੱਲੀ ਨੇ ਕੋਲਕਾਤਾ ਨੂੰ ਦਿੱਤਾ 161 ਦੌੜਾਂ ਦਾ ਟੀਚਾ

04/28/2017 5:48:36 PM

ਕੋਲਕਾਤਾ— ਟੀ 20 ਦੇ ਸੀਜ਼ਨ 10 ''ਚ ਧਮਾਕੇਦਾਰ ਪ੍ਰਦਰਸ਼ਨ ਦੇ ਨਾਲ ਇਸ ਵਾਰ ਖਿਤਾਬੀ ਹੈਟ੍ਰਿਕ ਲਗਾਉਣ ਵੱਲ ਤੇਜ਼ੀ ਨਾਲ ਵਧਣ ਵਾਲੀ ਗੌਤਮ ਗੰਭੀਰ ਦੀ ਕੋਲਕਾਤਾ ਸ਼ੁੱਕਰਵਾਰ ਨੂੰ ਇੱਥੇ ਆਪਣੇ ਘਰੇਲੂ ਮੈਦਾਨ ਈਡਨ ਗਾਰਡਨ ਮੈਦਾਨ ''ਤੇ ਦਿੱਲੀ ਦੇ ਖਿਲਾਫ ਮੁਕਾਬਲੇ ਲਈ ਉਤਰੀ ਹੈਇਸ ਮੈਚ ''ਚ ਕੋਲਕਾਤਾ ਨੇ ਟਾਸ ਜਿੱਤਿਆ ਹੈ ਅਤੇ ਦਿੱਲੀ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ।ਦਿੱਲੀ ਨੇ ਨਿਰਧਾਰਤ 20 ਓਵਰਾਂ ''ਚ 6 ਵਿਕਟਾਂ ਦੇ ਨੁਕਸਾਨ ''ਤੇ 160 ਦੌੜਾਂ ਬਣਾਈਆਂ ਹਨ ਅਤੇ ਇਸ ਤਰ੍ਹਾਂ ਦਿੱਲੀ ਨੇ ਕੋਲਕਾਤਾ ਨੂੰ 161 ਦੌੜਾਂ ਦਾ ਟੀਚਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਦਿੱਲੀ ਦੀ ਟੀਮ ਨੂੰ ਇਸ ਸਮੇਂ ਪਹਿਲਾ ਝਟਕਾ ਲੱਗਾ ਜਦੋਂ ਕਰੁਣ ਨਾਇਰ ਨੂੰ ਕੋਲਕਾਤਾ ਦੇ ਨਾਰਾਇਣ ਨੇ ਐੱਲ.ਬੀ.ਡਬਲਯੂ. ਆਊਟ ਕਰ ਦਿੱਤਾ। ਕਰੁਣ 15 ਦੌੜਾਂ ਬਣਾ ਕੇ ਆਊਟ ਹੋਏ। ਦਿੱਲੀ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਸਲਾਮੀ ਬੱਲੇਬਾਜ਼ ਸੰਜੂ ਸੈਮਸਨ 60 ਦੌੜਾਂ ਬਣਾ ਕੇ ਉਮੇਸ਼ ਯਾਦਵ ਵੱਲੋਂ ਐੱਲ.ਬੀ.ਡਬਲਯੂ. ਆਊਟ ਹੋਏ। ਸੰਜੂ ਨੇ 38 ਗੇਂਦਾਂ ''ਤੇ 60 ਦੌੜਾਂ ਬਣਾਈਆਂ ਜਿਸ ''ਚ 4 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਦਿੱਲੀ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਰਿਸ਼ਭ ਪੰਤ ਨੂੰ ਕੂਲਟਰ ਨਾਈਲ ਨੇ ਐੱਲ.ਬੀ.ਡਬਲਯੂ. ਆਊਟ ਕੀਤਾ। ਰਿਸ਼ਭ ਪੰਤ ਸਿਰਫ 6 ਦੌੜਾਂ ਹੀ ਬਣਾ ਸਕੇ। ਦਿੱਲੀ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਸ਼੍ਰੇਅਸ ਅਈਅਰ ਕੂਲਟਰ ਨਾਈਲ ਦੀ ਗੇਂਦ ''ਤੇ ਐਲ.ਬੀ.ਡਬਲਯੂ. ਆਊਟ ਹੋਏ। ਸ਼੍ਰੇਅਸ ਨੇ 34 ਗੇਂਦਾਂ ''ਤੇ 47 ਦੌੜਾਂ ਬਣਾਈਆਂ ਜਿਸ ''ਚ ਉਨ੍ਹਾਂ 4 ਚੌਕੇ ਅਤੇ ਇਕ ਛੱਕਾ ਲਗਾਇਆ। ਦਿੱਲੀ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਕੋਰੀ ਐਂਡਰਸਨ 2 ਦੌੜਾਂ ਦੇ ਸਕੋਰ ''ਤੇ ਰਨ ਆਊਟ ਹੋ ਗਏ। ਦਿੱਲੀ ਨੂੰ 6ਵਾਂ ਝਟਕਾ ਉਦੋਂ ਲੱਗਾ ਜਦ ਉਸ ਦੇ ਬੱਲੇਬਾਜ਼ ਕ੍ਰਿਸ ਮੋਰਿਸ 11 ਦੌੜਾਂ ਦੇ ਸਕੋਰ ''ਤੇ ਆਊਟ ਹੋ ਗਏ।


ਕੋਲਕਾਤਾ ਟੀਮ ਨੇ ਆਪਣੇ ਪਿਛਲੇ ਮੈਚ ''ਚ ਪੁਣੇ ਨੂੰ ਉਸ ਦੇ ਘਰੇਲੂ ਮੈਦਾਨ ''ਤੇ 7 ਵਿਕਟਾਂ ਨਾਲ ਹਰਾਇਆ ਸੀ ਜਿਸ ਤੋਂ ਬਾਅਦ ਉਹ 8 ''ਚੋਂ 6 ਮੈਚ ਜਿੱਤ ਕੇ ਸਕੋਰ ਬੋਰਡ ''ਚ ਚੋਟੀ ''ਤੇ ਪਹੁੰਚ ਗਈ ਹੈ। ਦੂਜੇ ਪਾਸੇ ਦਿੱਲੀ ਦੀ ਟੀਮ ਦੀ ਹਾਲਤ ਪਿਛਲੇ ਸੈਸ਼ਨਾਂ ਦੀ ਤਰ੍ਹਾਂ ਹੈ ਅਤੇ ਉਹ ਆਪਣੇ 6 ਮੈਚਾਂ ''ਚੋਂ 2 ਹੀ ਜਿੱਤ ਸਕੀ ਹੈ ਅਤੇ ਫਿਲਹਾਲ ਸਤਵੇਂ ਸਥਾਨ ''ਤੇ ਹੈ। ਦਿੱਲੀ ਨੇ ਆਪਣਾ ਪਿਛਲਾ ਮੈਚ ਮੁੰਬਈ ਤੋਂ 14 ਦੌੜਾਂ ਨਾਲ ਗੁਆਇਆ ਸੀ।

ਪਿਛਲੇ ਸੈਸ਼ਨ ''ਚ ਛੇਵੇਂ ਸਥਾਨ ''ਤੇ ਰਹਿ ਕੇ ਟੂਰਨਾਮੈਂਟ ਦੀ ਨਿਰਾਸ਼ਾਜਨਕ ਸਮਾਪਤੀ ਕਰਨ ਵਾਲੀ ਦਿੱਲੀ ਦਾ ਮਨੋਬਲ ਉਸ ਦੇ ਕਪਤਾਨ ਜ਼ਹੀਰ ਖਾਨ ਅਤੇ ਕੋਚ ਰਾਹੁਲ ਦ੍ਰਵਿੜ ਇਸ ਵਾਰ ਵੀ ਨਹੀਂ ਵਧਾ ਸਕੇ ਹਨ ਅਤੇ ਉਹ ਅਜੇ ਵੀ ਅਸਫਲ ਟੀਮਾਂ ਦੀ ਤਰ੍ਹਾਂ ਹੀ ਪ੍ਰਦਰਸ਼ਨ ਕਰ ਰਹੀ ਹੈ। ਪਰ ਟੂਰਨਾਮੈਂਟ ਦੇ ਹੁਣ ਦੂਜੇ ਪੜਾਅ ''ਚ ਪਹੁੰਚਣ ਦੇ ਨਾਲ ਜਿੱਥੇ ਟੀਮਾਂ ਦਾ ਧਿਆਨ ਹੁਣ ਪਲੇਅ ਆਫ ਦੇ ਲਈ ਦਾਅਵਾ ਪੱਕਾ ਕਰਨਾ ਹੈ ਤਾਂ ਅਜਿਹੇ ''ਚ ਦਿੱਲੀ ਲਈ ਵੀ ਆਪਣੇ ਬਾਕੀ ਮੈਚਾਂ ''ਚ ਹਰ ਹਾਲ ''ਚ ਜਿੱਤ ਦਰਜ ਕਰਨਾ ਲਾਜ਼ਮੀ ਹੋ ਗਿਆ ਹੈ।


Related News