ਸਰਹਾਲ ਮੁੰਡੀ ਦਾ ਕਬੱਡੀ ਕੱਪ ਟੂਰਨਾਮੈਂਟ 1 ਤੋਂ

11/29/2017 12:56:26 AM

ਜਲੰਧਰ (ਵੇਦ ਪ੍ਰਕਾਸ਼)— ਭਾਰੀ ਨਕਦ ਰਾਸ਼ੀ ਇਨਾਮਾਂ ਵਾਲਾ ਤਿੰਨ ਦਿਨਾ ਸਾਲਾਨਾ ਸ਼ਾਨਦਾਰ ਕਬੱਡੀ ਕੱਪ-2017 ਟੂਰਨਾਮੈਂਟ 1 ਤੋਂ 3 ਦਸੰਬਰ ਤਕ ਪਿੰਡ ਸਰਹਾਲ ਮੁੰਡੀ, ਤਾਹਰਪੁਰ ਜ਼ਿਲਾ ਜਲੰਧਰ ਦੇ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਵਿਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ (ਰਜਿ.) ਵਲੋਂ ਦੋਵੇਂ ਨਗਰਾਂ ਦੀਆਂ ਪੰਚਾਇਤਾਂ ਤੇ ਐੱਨ.  ਆਰ. ਆਈਜ਼ ਤੇ ਵਿਸ਼ੇਸ਼ ਕਰਕੇ ਕਬੱਡੀ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। 3 ਦਸੰਬਰ ਨੂੰ ਕਬੱਡੀ ਕੱਪ ਆਲ ਓਪਨ (61 ਹਜ਼ਾਰ ਤੇ 41 ਹਜ਼ਾਰ) ਦੇ ਮੁਕਾਬਲੇ ਹੋਣਗੇ। ਇਸੇ ਦਿਨ ਕਲੱਬ ਵਲੋਂ ਅੱਖਾਂ ਤੇ  ਦੰਦਾਂ ਦਾ ਮੁਫਤ ਚੈੱਕਅਪ ਕੈਂਪ ਵੀ ਲਾਇਆ ਜਾਵੇਗਾ। 1 ਦਸੰਬਰ ਨੂੰ ਕਬੱਡੀ 58 ਕਿਲੋ ਤੇ ਹਲਟੀ ਦੌੜਾਂ ਕਰਵਾਈਆਂ ਜਾਣਗੀਆਂ ਜਦਕਿ 2 ਦਸੰਬਰ ਨੂੰ ਕਬੱਡੀ 78 ਕਿਲੋ ਦੇ ਮੁਕਾਬਲੇ ਹੋਣਗੇ।


Related News