'ਯੋ-ਯੋ' ਟੈਸਟ ਨੂੰ ਲੈ ਕੇ ਬੋਲੇ ਰੈਨਾ- ਮੈਂ ਫਿਟ ਹਾਂ, ਬੀ.ਸੀ.ਸੀ.ਆਈ. ਤੋਂ ਪੁੱਛੋ

Friday, October 13, 2017 9:33 AM

ਨਵੀਂ ਦਿੱਲੀ,(ਬਿਊਰੋ) ਭਾਰਤੀ ਕ੍ਰਿਕਟ ਟੀਮ 'ਚ ਵਾਪਸੀ ਦਾ ਰਸਤਾ ਦੇਖ ਰਹੇ ਬੱਲੇਬਾਜ਼ ਸੁਰੇਸ਼ ਰੈਨਾ 'ਯੋ-ਯੋ' ਟੈਸਟ ਨੂੰ ਲੈ ਕੇ ਗੱਲ ਨਹੀਂ ਕਰਨਾ ਚਾਹੁੰਦੇ ਹਨ। ਰੈਨਾ ਕੋਲ ਜਦੋਂ ਯੋ-ਯੋ ਟੈਸਟ 'ਚ ਅਸਫਲ ਹੋਣ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, 'ਮੈਂ ਫਿਟ ਹਾਂ। ਇਸ ਬਾਰੇ 'ਚ ਤੁਸੀਂ ਬੀ.ਸੀ.ਸੀ.ਆਈ. ਨਾਲ ਗੱਲ ਕਰੋ। ਜਦੋਂ ਸਮਾਂ ਆਵੇਗਾ ਤਾਂ ਮੈਂ ਜ਼ਰੂਰ ਬੋਲਾਂਗਾ।' ਜਦੋਂ ਉਨ੍ਹਾਂ ਨੂੰ ਅੱਗੇ ਪੁੱਛਿਆ ਗਿਆ ਕਿ ਕੀ ਉਹ ਅਗਲੇ ਯੋ-ਯੋ ਟੈਸਟ 'ਚ ਸ਼ਾਮਲ ਹੋਣਗੇ, ਤਾਂ ਫਿਰ ਉਨ੍ਹਾਂ ਦਾ ਜਵਾਬ ਸੀ ਕਿ 'ਜੇਕਰ ਤੁਸੀਂ ਬੀ.ਸੀ.ਸੀ.ਆਈ. ਕੋਲੋ ਪੁੱਛੋਗੇ ਤਾਂ ਬਿਹਤਰ ਜਵਾਬ ਮਿਲੇਗਾ।'

PunjabKesari
ਰੈਨਾ ਦੇ ਯੋ-ਯੋ ਟੈਸਟ ਨੂੰ ਲੈ ਕੇ ਇਸ ਬਿਆਨ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਟੈਸਟ ਨੇ ਟੀਮ ਇੰਡੀਆ 'ਚ ਵਾਪਸੀ ਦਾ ਰਸਤਾ ਦੇਖ ਰਹੇ ਕ੍ਰਿਟਰਾਂ ਨੂੰ ਕਿਸ ਤਰ੍ਹਾਂ ਨਿਰਾਸ਼ ਕਰ ਦਿੱਤਾ ਹੈ। ਬੀਤੇ ਮੰਗਲਵਾਰ ਨੂੰ ਆਰ ਅਸ਼ਵਿਨ ਅਤੇ ਚੇਤੇਸ਼ਵਰ ਪੁਜਾਰਾ ਨੇ ਯੋ-ਯੋ ਟੈਸਟ ਨੂੰ ਪਾਸ ਕਰ ਲਿਆ ਸੀ ਪਰ ਯੁਵਰਾਜ ਸਿੰਘ ਇਕ ਵਾਰ ਫਿਰ ਇਸ 'ਚ ਫੇਲ ਹੋ ਗਏ ਸਨ। ਇਸ ਤੋਂ ਪਹਿਲਾਂ ਆਸਟਰੇਲੀਆ ਖਿਲਾਫ ਸੀਰੀਜ਼ ਤੋਂ ਪਹਿਲਾਂ ਹੋਏ ਇਸ ਫਿਟਨੈਸ ਟੈਸਟ 'ਚ ਰੈਨਾ ਅਤੇ ਯੁਵਰਾਜ ਫੇਲ ਹੋ ਗਏ ਸਨ। ਜਿਸ ਤੋਂ ਬਾਅਦ ਹੀ ਇਹ ਟੈਸਟ ਚਰਚਾ ਦਾ ਵਿਸ਼ਾ ਬਣਿਆ ਸੀ। ਰੈਨਾ ਪਿਛਲੇ ਡੇਢ ਸਾਲ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ। ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਦੌਡ਼ਾਂ ਬਣਾਉਣ ਵਾਲੇ ਰੈਨਾ ਨੇ ਕੌਮਾਂਤਰੀ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਸਪਿਨਰ ਕੁਲਦੀਪ ਯਾਦਵ ਦੀ ਤਾਰੀਫ ਵੀ ਕੀਤੀ।



ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!