ਪ੍ਰੇਮਿਕਾ ਸੋਨਮ ਨਾਲ ਫੁੱਟਬਾਲਰ ਸੁਨੀਲ ਛੇਤਰੀ ਨੇ ਕੀਤਾ ਵਿਆਹ

12/05/2017 9:20:32 AM

ਕੋਲਕਾਤਾ, (ਬਿਊਰੋ)— ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਆਪਣੀ ਪ੍ਰੇਮਿਕਾ ਸੋਨਮ ਭੱਟਾਚਾਰਿਆ ਦੇ ਨਾਲ ਸ਼ਾਨਦਾਰ ਸਮਾਰੋਹ 'ਚ ਵਿਆਹ ਦੇ ਬੰਧਨ 'ਚ ਬੱਝੇ ਗਏ। ਭਾਰਤੀ ਫੁੱਟਬਾਲ ਦਾ ਇਹ ਸਟਾਰ ਰਵਾਇਤੀ ਨੇਪਾਲੀ ਡਰੈਸ ਪਹਿਨੇ ਹੋਏ ਸੀ। ਉਹ ਘੋੜੀ ਚੜ੍ਹ ਕੇ ਵਿਆਹ ਦੇ ਸਥਾਨ 'ਤੇ ਪਹੁੰਚੇ। ਇਸ ਤੋਂ ਬਾਅਦ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ।

ਨਵ ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਵਾਲਿਆਂ 'ਚ ਪੱਛਮੀ ਬੰਗਾਲ ਦੇ ਮੁੱਖਮੰਤਰੀ ਮਮਤਾ ਬੈਨਰਜੀ ਵੀ ਸ਼ਾਮਲ ਸੀ। ਉਨ੍ਹਾਂ ਤੋਂ ਇਲਾਵਾ ਰਾਜਨੀਤੀ, ਸਿਨੇਮਾ, ਫੁੱਟਬਾਲ ਅਤੇ ਹੋਰਨਾਂ ਖੇਡਾਂ ਦੀਆਂ ਹਸਤੀਆਂ ਨੇ ਵੀ ਸਮਾਰੋਹ 'ਚ ਹਿੱਸਾ ਲਿਆ। ਸੋਨਮ ਮੋਹਨ ਬਾਗਾਨ ਦੇ ਮਹਾਨ ਖਿਡਾਰੀ ਸੁਬ੍ਰਤ ਭੱਟਾਚਾਰਿਆ ਦੀ ਧੀ ਹੈ। ਇਨ੍ਹਾਂ ਦੋਹਾਂ ਨੇ ਬੀਤੀ 22 ਨਵੰਬਰ ਨੂੰ ਮੰਗਣੀ ਕੀਤੀ ਸੀ।


Related News