ਸੁਮਿਤ ਨੇ ਕਾਵਸਿਚ ਨੂੰ ਹਰਾ ਕੇ ਉਲਟਫੇਰ ਕੀਤਾ, ਯੂਕੀ ਸੈਮੀਫਾਈਨਲ ''ਚ

11/24/2017 4:56:54 AM

ਬੈਂਗਲੁਰ— ਭਾਰਤ ਦੇ ਗੈਰ ਦਰਜਾ ਪ੍ਰਾਪਤ ਸੁਮਿਤ ਨਾਗਲ ਨੇ ਇੱਥੇ ਬੈਂਗਲੁਰੂ ਓਪਨ ਟੈਨਿਸ ਟੂਰਨਾਮੈਂਟ ਵਿਚ ਸਲੋਵੇਨੀਆ ਦੇ ਚੋਟੀ ਦਰਜਾ ਪ੍ਰਾਪਤ ਬਲਾਜ ਕਾਵਸਿਚ ਨੂੰ ਹਰਾ ਕੇ ਉਲਟਫੇਰ ਕਰਦੇ ਹੋਏ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ, ਜਿੱਥੇ ਉਸ ਦੀ ਟੱਕਰ ਯੂਕੀ ਭਾਂਬਰੀ ਨਾਲ ਹੋਵੇਗੀ।
ਕਾਵਸਿਚ ਨੂੰ ਕੁਆਰਟਰ ਫਾਈਨਲ ਮੁਕਾਬਲੇ ਵਿਚ ਜਿੱਤ ਦਾ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਸੁਮਿਤ ਨੇ ਉਸ ਨੂੰ 6-3, 6-4 ਨਾਲ ਸਿੱਧੇ ਸੈੱਟਾਂ ਵਿਚ ਹਰਾ ਕੇ ਉਲਟਫੇਰ ਕਰ ਦਿੱਤਾ।  ਸੈਮੀਫਾਈਨਲ ਵਿਚ ਸੁਮਿਤ ਦਾ ਸਾਹਮਣਾ ਹੁਣ ਯੂਕੀ ਨਾਲ ਹੋਵੇਗਾ, ਜਿਸ ਨੇ ਇਕ ਹੋਰ ਕੁਆਰਟਰ ਫਾਈਨਲ ਵਿਚ ਹਮਵਤਨ ਪ੍ਰਜਨੇਸ਼ ਗੁਣੇਸ਼ਵਰਨ ਨੂੰ 7-5, 6-2 ਨਾਲ ਹਰਾ ਦਿੱਤਾ। ਇਕ ਹੋਰ ਕੁਆਰਟਰ ਫਾਈਨਲ ਵਿਚ ਚੀਨੀ ਤਾਈਪੇ ਦੇ ਸੁੰਗ ਹੂਆ ਯਾਂਗ ਨੇ ਫਰਾਂਸ ਦੇ ਐਂਟੋਨੇ ਐਕਸੋਫਿਯਰ ਨੂੰ 6-4, 6-4 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ, ਜਿੱਥੇ ਉਸ ਦਾ ਸਾਹਮਣਾ ਬ੍ਰਿਟੇਨ ਦੇ ਜੇ. ਕਲਾਰਕ ਨਾਲ ਹੋਵੇਗਾ, ਜਿਸ ਨੇ ਕ੍ਰੋਏਸ਼ੀਆ ਦੇ ਐਂਟੇ ਪਾਵਿਚ ਨੂੰ 6-2, 4-6, 7-6 ਨਾਲ ਹਰਾਇਆ।


Related News