ਜਦੋਂ ਪੰਡਯਾ ਨੇ ਦਿੱਤਾ ਅਜਿਹਾ ਤੋਹਫਾ, ਤਾਂ ਪਿਤਾ ਹੋਏ ਬੇਹੱਦ ਭਾਵੁਕ (ਵੀਡੀਓ)

08/17/2017 12:24:10 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਸ਼੍ਰੀਲੰਕਾ ਖਿਲਾਫ ਤੀਸਰੇ ਟੈਸਟ ਮੈਚ ਵਿਚ ਸ਼ਾਨਦਾਰ ਬੱਲੇਬਾਜ਼ੀ ਕਰ ਕੇ ਹਰ ਕਿਸੇ ਨੂੰ ਆਪਣਾ ਫੈਨ ਬਣਾ ਲਿਆ ਹੈ। ਇਕ ਓਵਰ ਵਿਚ ਉਨ੍ਹਾਂ ਨੇ 26 ਦੌੜਾਂ ਬਣਾ ਦਿੱਤੀਆਂ ਸਨ, ਜੋ ਕਿਸੇ ਵੀ ਭਾਰਤੀ ਵਲੋਂ ਬਣਾਇਆ ਗਿਆ ਇਕ ਰਿਕਾਰਡ ਹੈ। ਉਨ੍ਹਾਂ ਦੇ ਪਿਤਾ ਹਿਮਾਂਸ਼ੂ ਪੰਡਯਾ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਆਪਣੇ ਬੇਟੇ ਦਾ ਸੈਂਕੜਾ ਵੇਖ ਕੇ ਹੈਰਾਨ ਰਹਿ ਗਏ ਸਨ। ਪਰ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਨੂੰ ਇਕ ਚਮਚਮਾਤੀ ਕਾਰ ਗਿਫਟ ਕਰ ਕੇ ਅਚਾਨਕ ਸਰਪ੍ਰਾਇਜ਼ ਦੇ ਦਿੱਤਾ। ਆਈ.ਪੀ.ਐਲ. ਵਿਚ ਮੁੰਬਈ ਇੰਡੀਅੰਸ ਵਲੋਂ ਖੇਡਣ ਵਾਲੇ ਹਾਰਦਿਕ ਦੇ ਭਰਾ ਕਰੁਨਾਲ ਪਿਤਾ ਨੂੰ ਇੱਕ ਕਾਰ ਸ਼ੋਰੂਮ ਵਿਚ ਲੈ ਗਏ। ਹਾਰਦਿਕ ਸ਼੍ਰੀਲੰਕਾ ਤੋਂ ਵੀਡੀਓ ਕਾਲ ਉੱਤੇ ਸਨ। ਉਹ ਉਥੋਂ ਹੀ ਭਰਾ ਅਤੇ ਪਿਤਾ ਨੂੰ ਕਾਰ ਸਲੈਕਟ ਕਰਨ ਵਿਚ ਮਦਦ ਕਰ ਰਹੇ ਸਨ।

ਹਾਰਦਿਕ ਨੇ ਇਸਦਾ ਇਕ ਵੀਡੀਓ ਵੀ ਟਵਿੱਟਰ ਉੱਤੇ ਪੋਸਟ ਕੀਤਾ ਹੈ। ਇਸਦੇ ਨਾਲ ਉਨ੍ਹਾਂ ਨੇ ਲਿਖਿਆ, ਆਪਣੇ ਪਿਤਾ ਦੇ ਚਿਹਰੇ ਉੱਤੇ ਇਹ ਖੁਸ਼ੀ ਵੇਖ ਕੇ ਬਹੁਤ ਖੁਸ਼ ਹਾਂ। ਇਹ ਉਹ ਸ਼ਖਸ ਹੈ, ਜਿਨ੍ਹਾਂ ਨੂੰ ਜਿੰਦਗੀ ਵਿਚ ਹਰ ਖੁਸ਼ੀ ਮਿਲਣੀ ਚਾਹੀਦੀ ਹੈ, ਮੇਰੇ ਪਿਤਾ। ਜਦੋਂ ਹਿਮਾਂਸ਼ੂ ਪੰਡਯਾ ਇਕ ਲਾਲ ਰੰਗ ਦੀ ਗੱਡੀ ਖਰੀਦਣ ਲਈ ਮੰਨ ਗਏ ਤਾਂ ਸ਼ੋਰੂਮ ਦੇ ਮੈਨੇਜ਼ਰ ਉਨ੍ਹਾਂ ਕੋਲ ਆਇਆ ਅਤੇ ਕਿਹਾ ਕਿ ਇਹ ਤੁਹਾਡੀ ਗੱਡੀ ਹੈ, ਤੁਸੀ ਇਸਦੇ ਮਾਲਕ ਹੋ। ਇਹ ਵੇਖ ਹਾਰਦਿਕ ਦੇ ਪਿਤਾ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਫੋਨ ਲੈ ਕੇ ਬੇਟੇ ਨੂੰ ਆਈ ਲਵ ਯੂ ਕਿਹਾ। ਹਾਰਦਿਕ ਨੇ ਇਸਦੇ ਬਾਅਦ ਕਈ ਟਵੀਟ ਕੀਤੇ। ਉਨ੍ਹਾਂ ਨੇ ਲਿਖਿਆ, ਮੇਰੇ ਪਿਤਾ ਨੇ ਮੇਰੇ ਅਤੇ ਕਰੁਨਾਲ ਲਈ ਸਭ ਕੁਝ ਛੱਡ ਦਿੱਤਾ, ਜੋ ਵੀ ਉਨ੍ਹਾਂ ਕੋਲ ਸੀ। ਇਹ ਕਰਨ ਲਈ ਬਹੁਤ ਹਿੰਮਤ ਚਾਹੀਦੀ ਹੈ। ਅਗਲੇ ਟਵੀਟ ਵਿਚ ਹਾਰਦਿਕ ਨੇ ਲਿਖਿਆ, ਸਿਰਫ ਸਾਡੇ ਕਰੀਅਰ ਲਈ ਅਤੇ ਜੋ ਵੀ ਉਨ੍ਹਾਂ ਨੇ ਕੀਤਾ ਮੈਂ ਉਸਦੇ ਲਈ ਉਨ੍ਹਾਂ ਦਾ ਧੰਨਵਾਦ ਅਦਾ ਨਹੀਂ ਕਰ ਸਕਦਾ। ਇਹ ਉਨ੍ਹਾਂ ਲਈ ਇਕ ਛੋਟਾ ਜਿਹਾ ਤੋਹਫਾ ਸੀ, ਜਿਸ ਉੱਤੇ ਮੈਨੂੰ ਰੋਣਾ ਆ ਗਿਆ।


Related News