ਭਾਰਤ ਦੀ ਹਾਰ ਦਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਇਸ ਕ੍ਰਿਕਟਰ ਨੂੰ

08/28/2016 4:10:59 PM

ਨਵੀਂ ਦਿੱਲੀ— ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਇੰਡੀਆ ਸਿਰਫ 1 ਦੌੜ ਨਾਲ ਹਾਰ ਗਈ। ਫਲੋਰੀਡਾ ਦੇ ਫੋਰਟ ਲਾਡਰਹਿਲ ''ਚ ਹੋਏ ਇਸ ਮੈਚ ''ਚ ਭਾਰਤ ਆਖਰੀ ਓਵਰ''ਚ 8 ਦੌੜਾਂ ਨਹੀਂ ਬਣਾ ਸਕਿਆ ਅਤੇ ਜਿੱਤ ਦੇ ਕਰੀਬ ਪਹੁੰਚ ਕੇ ਮੈਚ ਹਾਰ ਗਿਆ। ਕਈ ਕ੍ਰਿਕਟ ਫੈਂਸ ਨੇ ਇਸ ਹਾਰ ਦਾ ਜ਼ਿੰਮੇਵਾਰ ਗੇਂਦਬਾਜ਼ ਸਟੂਅਰਟ ਬਿੰਨੀ ਨੂੰ ਠਹਿਰਾਇਆ ਹੈ।
ਵੈਸਟ ਇੰਡੀਜ਼ ਦੀ ਬੱਲੇਬਾਜ਼ੀ ਦੌਰਾਨ ਸਟੂਅਰਟ ਬਿੰਨੀ ਨੇ ਭਾਰਤ ਲਈ 11ਵਾਂ ਓਵਰ ਸੁੱਟਿਆ। ਬਿੰਨੀ ਦੇ ਇਸ ਓਵਰ ''ਚ ਵੈਸਟ ਇੰਡੀਜ਼ ਦੇ ਬੱਲੇਬਾਜ਼ ਲੁਈਸ ਨੇ ਇਕ ਤੋਂ ਬਾਅਦ ਇਕ 5 ਛੱਕੇ ਲਗਾਉਂਦੇ ਹੋਏ 32 ਦੌੜਾਂ ਬਣਾਈਆਂ। ਬਿੰਨੀ ਭਾਰਤ ਦਾ ਸਭ ਤੋਂ ਮਹਿੰਗਾ 
ਗੇਂਦਬਾਜ਼ ਸਾਬਿਤ ਹੋਇਆ, ਉਸ ਨੇ ਸਿਰਫ 1 ਓਵਰ ''ਚ ਹੀ 32 ਦੌੜਾਂ ਗੁਆ ਦਿੱਤੀਆਂ। ਇਸੇ ਕਾਰਨ ਕ੍ਰਿਕਟ ਫੈਂਸ ਨੇ ਉਸਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ।
ਬਿੰਨੀ ਦੀ ਪਤਨੀ ਦਾ ਨਾਂ ਮਯੰਤੀ ਲੈਂਗਰ ਹੈ ਉਹ ਇਕ ਸਪੋਰਟਜ਼ ਐਂਕਰ ਹੈ ਅਤੇ ਜਦੋਂ ਵੀ ਕ੍ਰਿਕਟ ਫੈਂਸ ਨੂੰ ਬਿੰਨੀ ''ਤੇ ਗੁੱਸਾ ਕੱਢਣਾ ਹੁੰਦਾ ਹੈ ਤਾਂ ਉਹ ਉਸ ਦੀ ਪਤਨੀ ਨੂੰ ਨਿਸ਼ਾਨੇ ''ਤੇ ਲੈਂਦੇ ਹਨ। ਇਸ ਵਾਰ ਵੀ ਕੁਝ ਅਜਿਹੀ ਹੀ ਹੋਇਆ, ਕਈ ਲੋਕਾਂ ਨੇ ਬਿੰਨੀ ਨੂੰ ਟਵੀਟ ਕੀਤਾ ਕਿ ਉਸ ਨੇ ਜ਼ਿੰਦਗੀ ''ਚ ਇਕ ਹੀ ਪ੍ਰਾਪਤੀ ਕੀਤੀ ਹੈ, ਉਹ ਹੈ ਉਸ ਦੀ ਪਤਨੀ ਮਯੰਤੀ। ਇਕ ਯੂਜ਼ਰ ਨੇ ਲਿਖਿਆ, ਕਿ ਹੁਣ ਰਾਮਗੋਪਾਲ ਵਰਮਾ ਬਿੰਨੀ ਦੀ ਫਿਲਮ ਬਣਾਉਣਗੇ ਜਿਸ ''ਚ ਅਦਾਕਾਰ ਅਭਿਸ਼ੇਕ ਬਚੱਨ ਹੋਣਗੇ। ਇਸ ਦੌਰਾਨ ਇਕ ਯਜੂਰ ਨੇ ਪਾਜ਼ੀਟਿਵ ਟਵੀਟ ਵੀ ਕੀਤਾ, ਲਿਖਿਆ ਯੁਵਰਾਜ ਨੇ 5 ਛੱਕੇ ਖਾਣ ਤੋਂ ਬਾਅਦ 6 ਛੱਕੇ ਲਗਾਏ ਸੀ, ਬਿੰਨੀ ਵੀ ਕੁਝ ਅਜਿਹਾ ਹੀ ਸੋਚ ਸਕਦਾ ਹੈ। 


Related News