ਵਿੰਬਲਡਨ ਤੋਂ ਬਾਹਰ ਹੋ ਸਕਦੀ ਹੈ ਸਤੋਸੁਰ

06/16/2017 5:42:25 PM

ਸਿਡਨੀ— ਸਾਬਕਾ ਯੂ.ਐੱਸ. ਓਪਨ ਚੈਂਪੀਅਨ ਆਸਟਰੇਲੀਆ ਦੀ ਸਾਮੰਥਾ ਸਤੋਸੁਰ ਦਾ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੇ ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਟੈਨਿਸ ਟੂਰਨਾਮੈਂਟ 'ਚ ਹੱਥ ਦੀ ਸੱਟ ਕਾਰਨ ਖੇਡਣਾ ਸ਼ੱਕੀ ਹੈ। ਆਸਟਰੇਲੀਆਈ ਮੀਡੀਆ ਦੇ ਮੁਤਾਬਕ ਸਤੋਸੁਰ ਦੇ ਸੱਜੇ ਹੱਥ 'ਚ ਫ੍ਰੈਕਚਰ ਦਾ ਖਦਸ਼ਾ ਹੈ। 
33 ਸਾਲਾ ਖਿਡਾਰਨ ਨੂੰ ਫ੍ਰੈਂਚ ਓਪਨ ਦੇ ਚੌਥੇ ਦੌਰ 'ਚ ਜੇਲੇਨਾ ਓਸਤਾਪੇਂਕਾ ਦੇ ਨਾਲ ਮੈਚ ਦੇ ਦੌਰਾਨ ਸੱਟ ਲੱਗ ਗਈ ਸੀ ਜੋ ਬਾਅਦ 'ਚ ਚੈਂਪੀਅਨ ਬਣੀ। ਸਤੋਸੁਰ ਇਸ ਹਾਰ ਦੇ ਬਾਅਦ ਇਲਾਜ ਲਈ ਆਸਟਰੇਲੀਆ ਪਰਤ ਆਈ ਸੀ ਜਿਸ ਤੋਂ ਬਾਅਦ ਜਾਂਚ 'ਚ ਉਨ੍ਹਾਂ ਦੇ ਫ੍ਰੈਕਚਰ ਦੀ ਪੁਸ਼ਟੀ ਹੋਈ ਸੀ।


Related News