ਜੋਕੋਵਿਚ ਦੀ ਕੋਚਿੰਗ ਟੀਮ ਨਾਲ ਜੁੜੇ ਸਟੀਪਾਨੇਕ

12/01/2017 11:56:04 AM

ਪੈਰਿਸ, (ਬਿਊਰੋ)— ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਕਿਹਾ ਕਿ ਰਾਡੇਕ ਸਟੀਪਾਨੇਕ ਉਨ੍ਹਾਂ ਦੀ ਕੋਚਿੰਗ ਟੀਮ ਨਾਲ ਜੁੜ ਗਏ ਹਨ ਜੋ ਆਂਦਰੇ ਅਗਾਸੀ ਦੇ ਨਾਲ ਕੰਮ ਕਰਨਗੇ। 

ਅਗਾਸੀ ਅਤੇ ਸਾਬਕਾ ਡਬਲਜ਼ ਮਾਹਰ ਸਟੀਪਾਨੇਕ ਸਰਬੀਆ ਦੇ ਬੋਰਿਸ ਬੇਕਰ ਅਤੇ ਮਾਰੀਅਨ ਵਾਜਦਾ ਦੀ ਜਗ੍ਹਾ ਲੈਣਗੇ। ਜੋਕੋਵਿਚ ਨੇ ਇੰਸਟਾਗ੍ਰਾਮ 'ਤੇ ਲਿਖਿਆ, ''ਕੁਝ ਸਮੇਂ ਪਹਿਲਾਂ ਰਾਡੇਕ ਸਟੀਪਾਨੇਕ ਅਤੇ ਮੈਂ ਨੈੱਟ 'ਤੇ ਇਕ ਦੂਜੇ ਦੇ ਖਿਲਾਫ ਖੇਡਦੇ ਸੀ। ਹੁਣ ਅਸੀਂ ਇਕ ਟੀਚੇ ਦੇ ਲਈ ਮਿਲ ਗਏ ਹਾਂ। ਮੈਂ ਕਾਫੀ ਰੋਮਾਂਚਤ ਹਾਂ।


Related News