ਸੁਰਖੀਆਂ ਤੋਂ ਦੂਰ ਰਹਿਣਾ ਸਾਇਨਾ ਲਈ ਚੰਗਾ  : ਵਿਮਲ ਕੁਮਾਰ

08/18/2017 3:20:26 PM

ਨਵੀਂ ਦਿੱਲੀ— ਸਾਇਨਾ ਨੇਹਵਾਲ ਕੁਝ ਸਮੇਂ ਤੋਂ ਸੁਰਖੀਆਂ ਤੋਂ ਦੂਰ ਹੈ ਤੇ ਕੋਚ ਵਿਮਲ ਕੁਮਾਰ ਦਾ ਮੰਨਣਾ ਹੈ ਕਿ ਇਹ ਚੀਜ਼ ਸੱਟਾਂ ਤੋਂ ਵਾਪਸੀ ਕਰਨ ਵਾਲੀ ਖਿਡਾਰਨ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ, ਜਿਹੜੇ ਅਗਲੇ ਹਫਤੇ ਗਲਾਸਗੋ ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲਵੇਗੀ। ਵਿਮਲ ਨੇ ਅੱਜ ਕਿਹਾ, ''ਗੋਡੇ ਦੀ ਸੱਟ ਤੋਂ ਬਾਅਦ ਉਹ ਜੂਝ ਰਹੀ ਸੀ, ਉਹ ਕੁਝ ਕਰੀਬੀ ਮੈਚ ਗੁਆ ਬੈਠੀ। ਉਸ ਨੇ ਕੁਝ ਚੰਗੀ ਕੋਸ਼ਿਸ਼ ਕੀਤੀ ਤੇ ਜੇਕਰ ਉਹ ਆਪਣੀ ਪ੍ਰਤਿਭਾ ਅਨੁਸਾਰ ਖੇਡ ਸਕਦੀ ਹੈ ਤਾਂ ਉਹ ਚੋਟੀ ਦੀਆਂ ਖਿਡਾਰਨਾਂ ਨੂੰ ਹਰਾ ਸਕਦੀ ਹੈ।''


Related News