ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ : ਸੰਤ ਬਾਬਾ ਰਣਜੀਤ ਸਿੰਘ

01/18/2018 1:47:29 AM

ਹੁਸ਼ਿਆਰਪੁਰ (ਘੁੰਮਣ)- ਗੁਰਦੁਆਰਾ ਸ਼ਹੀਦ ਸਿੰਘਾਂ ਮੁਹੱਲਾ ਦਸਮੇਸ਼ ਨਗਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਰਣਜੀਤ ਸਿੰਘ ਤੇ ਬੀਬੀ ਸੰਦੀਪ ਕੌਰ ਦੀ ਦੇਖ ਰੇਖ ਹੇਠ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ੁਰੂ ਕੀਤੀ ਸਮਾਗਮਾਂ ਦੀ ਲੜੀ ਤਹਿਤ ਅੱਜ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ 'ਚ ਟਾਇਗਰ ਸਪੋਰਟਸ ਕਲੱਬ ਸਾਧਰਾ, ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਭਾਮ ਗੁਰਦਾਸਪੁਰ, ਪੀਰ ਬਾਬਾ ਰਾਮ ਜੋਗੀ ਕਬੱਡੀ ਕਲੱਬ ਕਪੂਰਥਲਾ, ਆਜ਼ਾਦ ਕਬੱਡੀ ਕਲੱਬ ਗੜ੍ਹੀ ਬਖਸ਼ ਜਲੰਧਰ, ਭੰਡਾਲ ਦੋਨਾ ਸਪੋਰਟਸ ਕਲੱਬ ਕਪੂਰਥਲਾ, ਤੱਗੜਾ ਕਲੱਬ ਹੁਸ਼ਿਆਰਪੁਰ ਨੇ ਵਿਸ਼ੇਸ਼ ਤੌਰ 'ਤੇ ਭਾਗ ਲਿਆ। ਇਸ ਮੌਕੇ ਟੂਰਨਾਮੈਂਟ ਦਾ ਉਦਘਾਟਨ ਜਥੇਦਾਰ ਸੰਤ ਬਾਬਾ ਗੁਰਦੇਵ ਸਿੰਘ ਜੀ ਮੁੱਖੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤਰਨਾਦਲ ਬਜਵਾੜਾ ਕਲਾਂ, ਕੁਲਦੀਪ ਸਿੰਘ ਨੰਦਾ, ਅਮਰਪਾਲ ਕਾਕਾ, ਕੁਲਦੀਪ ਸਿੰਘ ਸਹੋਤਾ ਕੈਨੇਡੀਅਨ, ਗੁਰਮੀਤ ਸਿੰਘ ਨੇ ਕੀਤਾ।
ਇਸ ਟੂਰਨਾਮੈਂਟ 'ਚ ਕੁਲਦੀਪ ਸਿੰਘ ਗੋਗਾ ਨੇ ਵਿਸ਼ੇਸ਼ ਸਹਿਯੋਗ ਕੀਤਾ। ਇਸ ਮੌਕੇ ਕੁਮੈਂਟਰੀ ਦੀ ਭੂਮਿਕਾ ਸੁਖਜੀਤ ਸਿੰਘ ਚੌਹਾਨ ਤੇ ਫਾਰੂਕ ਅਲੀ ਨੇ ਬਾਖੂਬੀ ਨਿਭਾਈ। ਕਬੱਡੀ ਮੁਕਾਬਲੇ ਦੌਰਾਨ ਪਵਿੱਤਰ ਦਿਆਲ ਪੁਰੀ ਨੇ ਆਪਣੇ ਗੀਤਾਂ ਨਾਲ ਪੰਡਾਲ ਨੂੰ ਬੰਨ੍ਹ ਕੇ ਰੱਖ ਦਿੱਤਾ। ਇਸ ਮੌਕੇ ਪਹਿਲਾ ਸਥਾਨ ਆਜ਼ਾਦ ਕਬੱਡੀ ਕਲੱਬ ਗੜ੍ਹੀਬਖਸ਼ ਜਲੰਧਰ ਨੇ ਆਪਣੇ ਨਾਮ ਕੀਤਾ ਜਿਸ ਨੂੰ ਗੁਰਦੁਆਰਾ ਸ਼ਹੀਦ ਸਿੰਘਾਂ ਵੱਲੋਂ ਨਕਦ ਇਨਾਮ ਤੇ ਘਿਉ ਦਾ ਪੀਪਾ ਦਿੱਤਾ ਗਿਆ ਤੇ ਦੂਜੇ ਸਥਾਨ 'ਤੇ ਪੀਰ ਬਾਬਾ ਰਾਮ ਯੋਗੀ ਕਬੱਡੀ ਕਲੱਬ ਮਾਲੂਪੁਰ ਰਹੀ। ਇਸ ਮੌਕੇ ਸੰਤ ਬਾਬਾ ਰਣਜੀਤ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਕੁਰੀਤੀਆਂ ਤੋਂ ਦੂਰ ਰਹਿ ਕੇ ਖੇਡਾਂ 'ਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। 
ਇਸ ਮੌਕੇ ਸਰਪੰਚ ਸਰਬਜੀਤ ਸਿੰਘ ਜੱਲੋਵਾਲ, ਭੂਪਿੰਦਰ ਸਿੰਘ, ਸਤਨਾਮ ਸਿੰਘ, ਨੰਬਰਦਾਰ ਸਰਬਜੀਤ ਸਿੰਘ, ਇੰਸਪੈਕਟਰ ਪਰਮਿੰਦਰ ਸਿੰਘ, ਇੰਸਪੈਕਟਰ ਸਵਰਨ ਸਿੰਘ, ਯਸ਼ਪਾਲ ਸਿੰਘ, ਜਸਵੀਰ ਸਿੰਘ ਜੰਡੀ, ਹਰਜੀਤ ਸਿੰਘ, ਪ੍ਰਗਟ ਸਿੰਘ, ਕਮਲਜੀਤ ਸਿੰਘ ਭਵਰਾ, ਰਾਜੂ ਪਹਿਲਵਾਨ, ਸਰਬਜੀਤ ਸਿੰਘ ਭਵਰਾ, ਸੰਦੀਪ ਸਿੰਘ ਦੁਬਈ, ਅਵਤਾਰ ਸਿੰਘ ਕੁਵੈਤ, ਹਰੀਸ਼ ਸੈਣੀ, ਜਗਜੀਤ ਸਿੰਘ ਸੈਣੀ, ਸੁਖਵਿੰਦਰ ਸਿੰਘ ਸੈਂਬੀ, ਤਰਸੇਮ ਸਿੰਘ ਵਿਰਦੀ, ਡਾ. ਮਹਿੰਦਰ ਸਿੰਘ, ਜਗਜੀਤ ਸਿੰਘ, ਸੁਖਪਾਲ ਸਿੰਘ ਬਠਿੰਡਾ, ਜਗਜੀਤ ਸਿੰਘ ਸੈਣੀ, ਸੁਖਜੀਤ ਸਿੰਘ, ਸੰਤੋਖ ਸਿੰਘ, ਮਦਨ ਸਿੰਘ, ਸੰਜੀਵ ਚੋਪੜਾ, ਹਰਦੇਵ ਸਿੰਘ, ਗੋਪੀ ਰੰਗੀਲਾ, ਸੋਨੂੰ ਫੌਜੀ, ਜਸਪ੍ਰੀਤ ਸਿੰਘ, ਸਰਬਜੀਤ ਸਿੰਘ ਸਾਬੂ, ਜਗਜੀਤ ਸਿੰਘ, ਸੁਖਨੀਤ ਸਿੰਘ, ਗੁਰਜੋਤ ਸਿੰਘ, ਮੋਹਨਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ ਸਹੋਤਾ, ਗਨੀਵੀਰ ਆਦਿ ਹਾਜ਼ਰ ਸਨ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।


Related News