ਧੋਨੀ ਨੂੰ ਲੈ ਕੇ ਚੈਂਪੀਅਨਸ ਟਰਾਫੀ ਤੋਂ ਪਹਿਲਾ ਸਚਿਨ ਨੇ ਦਿੱਤਾ ਇਹ ਬਿਆਨ

Friday, May 19, 2017 6:07 PM
ਧੋਨੀ ਨੂੰ ਲੈ ਕੇ ਚੈਂਪੀਅਨਸ ਟਰਾਫੀ ਤੋਂ ਪਹਿਲਾ ਸਚਿਨ ਨੇ ਦਿੱਤਾ ਇਹ ਬਿਆਨ
ਨਵੀਂ ਦਿੱਲੀ— ਦਿੱਗਜ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਸ਼ੁੱਕਰਵਾਰ ਨੂੰ ਆਗਾਮੀ ਚੈਂਪੀਅਨਸ ਟਰਾਫੀ ''ਚ ਭਾਰਤੀ ਟੀਮ ਦੀ ਜਿੱਤ ਦਾ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਅਨੁਭਵ ਇਸ ਟੂਰਨਾਮੈਂਟ ''ਚ ਅਹਿਮ ਸਾਬਤ ਹੋਵੇਗਾ।
ਆਪਣੀ ਫਿਲਮ ''ਸਚਿਨ ਏ ਬਿਲੀਅਨ ਡ੍ਰੀਮਜ਼'' ਦੇ ਪ੍ਰਚਾਰ ਦੇ ਸਿਲਸਿਲੇ ''ਚ ਇੱਥੇ ਪਹੁੰਚੇ ਸਚਿਨ ਨੇ ਕਿਹਾ ਕਿ ਧੋਨੀ ਨੂੰ ਕਿਸ ਕ੍ਰਮ ''ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ, ਇਹ ਫੈਸਲਾ ਟੀਮ ਪ੍ਰਬੰਧਨ ਨੂੰ ਕਰਨਾ ਚਾਹੀਦਾ ਹੈ। ਸਾਲ 2013 ''ਚ ਭਾਰਤ ਨੇ ਧੋਨੀ ਦੀ ਕਪਤਾਨੀ ''ਚ ਹੀ ਚੈਂਪੀਅਨਸ ਟਰਾਫੀ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਹਾਲਾਂਕਿ ਇਸ ਵਾਰ ਧੋਨੀ ਬਤੌਰ ਵਿਕਟਕੀਪਰ ਬੱਲੇਬਾਜ਼ ਆਈ. ਸੀ. ਸੀ. ਟੂਰਨਾਮੈਂਟ ''ਚ ਟੀਮ ਦਾ ਹਿੱਸਾ ਹੋਣਗੇ ਕਿਉਂਕਿ ਉਹ ਸੀਮਿਤ ਓਵਰ ਫਾਰਮੈਟ ''ਚ ਆਪਣੀ ਕਪਤਾਨੀ ਵਿਰਾਟ ਕੋਹਲੀ ਦੇ ਹੱਥਾਂ ''ਚ ਸੌਂਪ ਚੁਕੇ ਹਨ।
ਸਚਿਨ ਨੇ ਅਨੁਭਵੀ ਸਾਬਕਾ ਭਾਰਤੀ ਕਪਤਾਨ ਧੋਨੀ ਦੀ ਟੀਮ ''ਚ ਅਹਿਮੀਅਤ ਦੱਸਦੇ ਹੋਏ ਇੱਥੇ ਕਿਹਾ ਕਿ ਧੋਨੀ ਨੂੰ ਬੱਲੇਬਾਜ਼ੀ ਕਿਸ ਕ੍ਰਮ ''ਤੇ ਕਰਨੀ ਹੈ, ਇਹ ਫੈਸਲਾ ਵੀ ਟੀਮ ਪ੍ਰਬੰਧਨ ਨੂੰ ਹੀ ਕਰਨਾ ਚਾਹੀਦਾ। ਉਨ੍ਹਾਂ ਨੇ ਇੰਗਲੈਂਡ ਦੇ ਹਾਲਾਤ ਬਾਰੇ ''ਚ ਕਿਹਾ ਹੈ ਕਿ ਉਹ ਆਪਣੇ ਖੇਡ ਤੋਂ ਬਿਹਤਰ ਢੰਗ ਨਾਲ ਜਾਣਦੇ ਹਨ। ਮਾਸਟਰ ਬਲਾਸਟਰ ਨੇ ਕਿਹਾ ਕਿ ਹਰ ਮੈਚ ਲਈ ਹਾਲਾਤ ਵੱਖ ਹੁੰਦੇ ਹਨ ਅਤੇ ਧੋਨੀ ਜਿਵੇਂ ਅਨੁਭਵੀ ਬੱਲੇਬਾਜ਼ ਦੀ ਬੱਲੇਬਾਜ਼ੀ ਕ੍ਰਮ ''ਤੇ ਕਾਫੀ ਕੁੱਝ ਨਿਰਭਰ ਕਰਦਾ ਹੈ। ਅਜਿਹੇ ''ਚ ਟੀਮ ਪ੍ਰਬੰਧਨ ਨੂੰ ਟੂਰਨਾਮੈਂਟ ਤੋਂ ਪਹਿਲਾ ਇਹ ਯੋਜਨਾ ਬਣਾਉਣੀ ਚਾਹੀਦੀ ਹੈ ਕਿ ਟੀਮ ਲਈ ਕੀ ਠੀਕ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!