ਅੰਡਰ-17 ਵਿਸ਼ਵ ਕੱਪ ''ਚ ਹਿੱਸਾ ਲੈਣ ਵਾਲੀ ਪਹਿਲੀ ਮਹਿਲਾ ਰੈਫਰੀ ਬਣੇਗੀ ਸਟਾਬਲੀ

Friday, October 13, 2017 3:51 AM
ਅੰਡਰ-17 ਵਿਸ਼ਵ ਕੱਪ ''ਚ ਹਿੱਸਾ ਲੈਣ ਵਾਲੀ ਪਹਿਲੀ ਮਹਿਲਾ ਰੈਫਰੀ ਬਣੇਗੀ ਸਟਾਬਲੀ

ਕੋਲਕਾਤਾ— ਸਵਿਟਜ਼ਰਲੈਂਡ ਦੀ ਈਸਥਰ ਸਟਾਬਲੀ ਇੱਥੇ 14 ਅਕਤੂਬਰ ਨੂੰ ਜਾਪਾਨ ਤੇ ਨਿਊ ਕਾਲੇਡੋਨੀਆ ਵਿਚਾਲੇ ਗਰੁੱਪ-ਈ ਦੇ ਆਖਰੀ ਦੌਰ  ਦੇ ਮੈਚ ਦੌਰਾਨ ਫੀਫਾ ਅੰਡਰ-17 ਵਿਸ਼ਵ ਕੱਪ  ਦੇ ਮੈਚ ਵਿਚ ਅਧਿਕਾਰੀ ਦੀ ਅਹਿਮ ਭੂਮਿਕਾ ਨਿਭਾਉਣ ਵਾਲੀ ਮਹਿਲਾ ਰੈਫਰੀ ਬਣੇਗੀ। ਇਹ ਮਹਿਲਾ ਫੁੱਟਬਾਲ ਨੂੰ ਹੋਰ ਵੱਧ ਵਿਕਸਤ ਕਰਨ ਦੇ ਫੀਫਾ ਦੇ ਟੀਚੇ ਦੇ ਅਨੁਸਾਰ ਹੈ। ਇਸ ਟੂਰਨਾਮੈਂਟ ਲਈ 7 ਮਹਿਲਾ ਰੈਫਰੀਆਂ  ਨੂੰ ਸੱਦਾ ਦਿੱਤਾ ਗਿਆ ਸੀ, ਜਿਨ੍ਹਾਂ ਵਿਚ 38 ਸਾਲਾ ਸਟਾਬਲੀ ਵੀ ਸ਼ਾਮਲ ਹੈ। ਇਸ ਤਰ੍ਹਾਂ ਮਹਿਲਾ ਰੈਫਰੀਆਂ ਨੂੰ ਵੱਧ ਤਜਰਬਾ ਹਾਸਲ ਕਰਨ ਦਾ ਮੌਕਾ ਵੀ ਮਿਲੇਗਾ। ਰੈਫਰੀਆਂ ਦੇ ਸੰਬੰਧਤ ਖੇਤਰਾਂ ਵਿਚ ਸਾਲ ੇਦੇ ਦੌਰਾਨ ਉੱਚ ਪੱਧਰੀ ਮੁਕਾਬਲੇਬਾਜ਼ੀ ਮੈਚਾਂ ਦੀ ਗਿਣਤੀ ਜ਼ਿਆਦਾ ਨਹੀਂ ਹੁੰਦੀ ਤੇ ਅਜਿਹੇ ਵਿਚ ਇਸ ਤਰ੍ਹਾਂ ਦੇ ਮੌਕੇ ਕਾਫੀ ਮਹੱਤਵਪੂਰਨ ਹਨ।