ਸ਼੍ਰੀਨਾਥ ਤੇ ਸ਼ਾਰਟ ਵਿਚਾਲੇ ਹੋਵੇਗੀ ਖਿਤਾਬੀ ਟੱਕਰ

10/19/2017 2:02:09 AM

ਫਿਲਪੀਨਸ - ਨੇਗ੍ਰੋਸ ਇੰਟਰਨੈਸ਼ਨਲ ਸ਼ਤਰੰਜ ਵਿਚ ਭਾਰਤ ਦੇ ਗ੍ਰੈਂਡ ਮਾਸਟਰ ਸ਼੍ਰੀਨਾਥ ਨਾਰਾਇਣ ਨੇ 8ਵੇਂ ਰਾਊਂਡ ਵਿਚ ਵੀਅਤਨਾਮ ਦੇ ਟ੍ਰਾਨ ਮਿਨ੍ਹ ਨੂੰ ਹਰਾਉਂਦਿਆਂ ਆਪਣੇ ਖਿਤਾਬ ਜਿੱਤਣ ਦੀ ਉਮੀਦ ਬਰਕਰਾਰ ਰੱਖੀ ਹੈ। 6 ਅੰਕਾਂ ਨਾਲ ਸ਼੍ਰੀਨਾਥ ਦੂਜੇ ਸਥਾਨ 'ਤੇ ਬਣਿਆ ਹੋਇਆ ਹੈ ਤੇ ਹੁਣ ਆਖਰੀ ਰਾਊਂਡ ਵਿਚ ਉਹ ਇੰਗਲੈਂਡ ਦੇ ਧਾਕੜ ਗ੍ਰੈਂਡ ਮਾਸਟਰ ਤੇ ਇਕ ਸਮੇਂ ਵਿਸ਼ਵ ਚੈਂਪੀਅਨ ਬਣਨ ਦੇ ਦਾਅਵੇਦਾਰ ਰਹਿ ਚੁੱਕੇ ਨਾਈਜਲ ਸ਼ਾਰਟ ਨਾਲ ਸਫੈਦ ਮੋਹਰਿਆਂ ਨਾਲ ਮੁਕਾਬਲਾ ਖੇਡੇਗਾ। 
ਸ਼ਾਰਟ ਤੇ ਸ਼੍ਰੀਨਾਥ ਹੁਣ ਤਕ ਅਜੇਤੂ ਹਨ ਹਾਲਾਂਕਿ ਸ਼੍ਰੀਨਾਥ ਨੇ 4 ਡਰਾਅ ਖੇਡੇ ਹਨ ਤੇ 4 ਮੈਚ ਜਿੱਤੇ ਹਨ ਜਦਕਿ ਸ਼ਾਰਟ ਨੇ ਹੁਣ ਤਕ ਸਿਰਫ 2 ਡਰਾਅ ਖੇਡੇ ਹਨ ਤੇ 6 ਮੈਚ ਜਿੱਤੇ ਹਨ।  ਹੁਣ ਦੇਖਣਾ ਹੋਵੇਗਾ ਕਿ ਕੀ ਸ਼੍ਰੀਨਾਥ ਇਸ ਧਾਕੜ ਖਿਡਾਰੀ ਨੂੰ ਹਰਾ ਕੇ ਖਿਤਾਬ ਜਿੱਤ ਸਕਦਾ ਹੈ।  ਚੈਂਪੀਅਨਸ਼ਿਪ ਵਿਚ 6 ਦੇਸ਼ਾਂ ਦੇ ਚੋਣਵੇਂ 50 ਖਿਡਾਰੀ ਹਿੱਸਾ ਲੈ ਰਹੇ ਹਨ ਤੇ ਭਾਰਤ ਵਲੋਂ ਸ਼੍ਰੀਨਾਥ ਇਕੱਲਾ ਖਿਡਾਰੀ ਹੈ।


Related News