ਸੁਪਰ ਸੀਰੀਜ਼ ਖਿਤਾਬ ਜਿੱਤਣ ''ਤੇ ਬੈਡਮਿੰਟਨ ਸੰਘ ਦੇਵੇਗਾ ਸ਼੍ਰੀਕਾਂਤ ਨੂੰ ਨਕਦ ਇਨਾਮ

06/25/2017 2:51:09 PM

ਨਵੀਂ ਦਿੱਲੀ— ਭਾਰਤੀ ਬੈਡਮਿੰਟਨ ਸੰਘ (ਬਾਈ) ਨੇ ਅੱਜ ਕਿਦਾਂਬੀ ਸ਼੍ਰੀਕਾਂਤ ਨੂੰ ਪੰਜ ਲੱਖ ਰੁਪਏ ਦੇ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੇ ਅੱਜ ਸਿਡਨੀ 'ਚ ਆਸਟਰੇਲੀਅਨ ਓਪਨ ਸੁਪਰ ਸੀਰੀਜ਼ ਖਿਤਾਬ ਆਪਣੇ ਨਾਂ ਕੀਤਾ ਹੈ। ਉਹ ਪਹਿਲੇ ਭਾਰਤੀ ਪੁਰਸ਼ ਸ਼ਟਲਰ ਹਨ ਜਿਨ੍ਹਾਂ ਨੇ ਲਗਾਤਾਰ ਦੋ ਸੁਪਰ ਸੀਰੀਜ਼ ਖਿਤਾਬ ਜਿੱਤੇ ਹਨ।

ਸ਼੍ਰੀਕਾਂਤ ਦੀਆਂ ਪ੍ਰਾਪਤੀਆਂ 'ਤੇ ਸਾਨੂੰ ਮਾਣ
ਬਾਈ ਪ੍ਰਧਾਨ ਹਿਮਾਂਤ ਵਿਸ਼ਵ ਸ਼ਰਮਾ ਨੇ ਸ਼੍ਰੀਕਾਂਤ ਦੇ ਲਈ ਇਹ ਐਲਾਨ ਕੀਤਾ ਹੈ। ਉਨ੍ਹਾਂ ਸ਼ਾਨਦਾਰ ਜਿੱਤ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸ਼੍ਰੀਕਾਂਤ ਤੁਹਾਡੀਆਂ ਪ੍ਰਾਪਤੀਆਂ 'ਤੇ ਸਾਨੂੰ ਮਾਣ ਹੈ। ਇਹ ਸ਼ਾਨਦਾਰ ਰਿਹਾ। ਉਨ੍ਹਾਂ ਇਕ ਵਾਰ ਫਿਰ ਦੇਸ਼ ਨੂੰ ਮਾਣ ਹੀ ਨਹੀਂ ਮਹਿਸੂਸ ਕਰਵਾਇਆ ਸਗੋਂ ਆਪਣਾ ਨਾਂ ਸਰਵਸ਼੍ਰੇਸ਼ਠ ਖਿਡਾਰੀਆਂ ਦੀ ਸੂਚੀ 'ਚ ਲਿਖਵਾ ਲਿਆ ਹੈ ਅਤੇ ਸ਼੍ਰੀਕਾਂਤ ਦੀ ਸ਼ਲਾਘਾ ਲਈ ਕੋਈ ਵੀ ਸ਼ਬਦ ਕਾਫੀ ਨਹੀਂ ਹੈ।

ਸੰਘ 'ਚ ਬਣਿਆ ਜਸ਼ਨ ਦਾ ਮਾਹੌਲ
ਪ੍ਰਧਾਨ ਦੀ ਤਰ੍ਹਾਂ ਹੀ ਬਾਈ ਜਨਰਲ ਸਕੱਤਰ ਅਨੂਨ ਨਾਰੰਗ ਨੇ ਕਿਹਾ ਕਿ ਇਹ ਯਕੀਨੀ ਤੌਰ 'ਤੇ ਸ਼੍ਰੀਕਾਂਤ ਅਤੇ ਭਾਰਤੀ ਬੈਡਮਿੰਟਨ ਦੀ ਕਾਫੀ ਵੱਡੀ ਉਪਲਬਧੀ ਹੈ। ਸੰਘ 'ਚ ਜਸ਼ਨ ਦਾ ਮਾਹੌਲ ਹੈ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਪੂਰੇ ਦੇਸ਼ 'ਚ ਬੈਡਮਿੰਟਨ ਪ੍ਰਸ਼ੰਸਕਾਂ ਦਾ ਵੀ ਇਹੋ ਹਾਲ ਹੋਵੇਗਾ।


Related News