ਸ਼੍ਰੀਕਾਂਤ ਸ਼ਾਨਦਾਰ ਖਿਡਾਰੀਆਂ ''ਚੋਂ ਇਕ :ਕੇਨੇਥ

10/19/2017 1:12:15 AM

ਨਵੀਂ ਦਿੱਲੀ— ਮੌਜੂਦਾ ਵਿਸ਼ਵ ਚੈਂਪੀਅਨ ਵਿਕਟਰ ਅਕਸੇਲਸੇਨ ਦੇ ਕੋਚ ਕੇਨੇਥ ਜੋਨਾਸੇਨ ਨੇ ਕਿਦਮਬੀ ਸ਼੍ਰੀਕਾਂਤ ਨੂੰ ਚੁਣੌਤੀ ਦੇਣ ਵਾਲੇ ਖਿਡਾਰੀਆਂ 'ਚ ਇਕ ਕਰਾਰ ਕੀਤਾ ਹੈ ਅਤੇ ਨਾਲ ਹੀ ਜ਼ੋਰ ਦਿੱਤਾ ਕਿ ਇਸ ਦੇ ਲਈ ਉਨ੍ਹਾਂ ਨੂੰ ਇਕਸਾਰ ਹੋਣਾ ਪਵੇਗਾ। ਡੈਨਮਾਰਕ ਦੇ ਮੁੱਖ ਕੋਚ ਜੋਨਾਸੇਨ ਗੱਲਬਾਤ 'ਚ ਕਿਹਾ ਕਿ ਮੇਰੇ ਲਈ ਦੁਨੀਆ ਦਾ ਨੰਬਰ ਇਕ ਸਥਾਨ ਮਾਈਨੇ ਨਹੀਂ ਰੱਖਦਾ ਪਰ ਇਹ ਓਲੰਪਿਕ, ਵਿਸ਼ਵ ਚੈਂਪੀਅਨਸ਼ਿਪ, ਥਾਮਸ ਕੱਪ ਦੇ ਸਮੇਂ ਠੀਕ ਸਮੇਂ 'ਤੇ ਪਹੁੰਚਣ ਦੀ ਗੱਲ ਹੈ, ਇਹੀ ਖਾਸ ਹੈ।
ਸ਼੍ਰੀਕਾਂਤ ਸ਼ਾਨਦਾਰ ਖਿਡਾਰੀਆਂ 'ਚੋਂ ਇਕ ਹੈ। ਉਹ ਕੋਰਟ 'ਚ ਅਥਲੈਟਿਕ ਲੱਗਦਾ ਹੈ ਪਰ ਮੈਨੂੰ ਲੱਗਦਾ ਹੈ ਕਿ ਉਸ ਨੂੰ ਹੋਰ ਜ਼ਿਆਦਾ ਨਿਰੰਤਰ ਹੋਣ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਪਿਛਲੇ 6 ਮਹੀਨੇ 'ਚ ਜੋ ਬਦਲਾਵ ਦੇਖਿਆ ਹੈ ਉਹ ਸ਼ਾਨਦਾਰ ਹੈ। ਉਹ ਚੇਨ ਲੋਂਗ ਦੇ ਖਿਲਾਫ ਬਹੁਤ ਵਧੀਆ ਖੇਡਦੇ ਹਨ। ਉਸ ਨੂੰ ਹਰਾਉਣਾ ਬਹੁਤ ਮੁਸ਼ਕਲ ਹੈ ਇਸ ਲਈ ਇਹ ਸਮੇਂ ਦੀ ਗੱਲ ਹੈ।


Related News