ਸ਼੍ਰੀਕਾਂਤ ਸੈਮੀਫਾਈਨਲ 'ਚ, ਸਾਇਨਾ-ਪ੍ਰਣਯ ਬਾਹਰ

10/21/2017 2:10:32 PM

ਓਡੇਂਸੇ, (ਬਿਊਰੋ)— ਡੈਨਮਾਰਕ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ਵਿੱਚ ਪਹੁੰਚ ਗਏ ਹਨ । ਸ਼ੁੱਕਰਵਾਰ ਨੂੰ ਹੋਏ ਕੁਆਰਟਰਫਾਈਨਲ ਮੈਚ ਵਿੱਚ ਉਨ੍ਹਾਂ ਨੇ ਵਰਲਡ ਚੈਂਪੀਅਨ ਡੈਨਮਾਰਕ ਦੇ ਵਿਕਟਰ ਐਕਸੇਲਸਨ ਨੂੰ ਹਰਾਇਆ । ਦੂਜੇ ਪਾਸੇ ਸਾਇਨਾ ਨੇਹਵਾਲ ਅਤੇ ਐੱਚ.ਐੱਸ. ਪ੍ਰਣਯ ਨੂੰ ਆਪਣੇ-ਆਪਣੇ ਕੁਆਰਟਰਫਾਈਨਲ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ। 

ਕਿਦਾਂਬੀ ਪਹੁੰਚੇ ਸੈਮੀਫਾਈਨਲ 'ਚ 
- ਕਿਦਾਂਬੀ ਨੇ 55 ਮਿੰਟ ਤੱਕ ਚਲੇ ਕੁਆਰਟਰਫਾਈਨਲ ਮੁਕਾਬਲੇ ਵਿੱਚ ਵਿਕਟਰ ਐਕਸੇਲਸਨ ਨੂੰ 14-21,  22-20 ਅਤੇ 21-7 ਨਾਲ ਹਰਾਇਆ । 
- ਪਹਿਲਾ ਗੇਮ ਹਾਰਨ ਦੇ ਬਾਅਦ ਸ਼ਰੀਕਾਂਤ ਨੇ ਮੈਚ ਵਿੱਚ ਜ਼ੋਰਦਾਰ ਵਾਪਸੀ ਕੀਤੀ ਅਤੇ ਅਗਲੇ ਦੋਵੇਂ ਗੇਮ ਜਿੱਤ ਲਏ । ਆਖਰੀ ਗੇਮ ਵਿੱਚ ਸ਼ਰੀਕਾਂਤ ਨੇ ਆਪਣੇ ਵਿਰੋਧੀ ਨੂੰ ਕੋਈ ਮੌਕਾ ਨਹੀਂ ਦਿੱਤਾ । 
- ਵਰਲਡ ਰੈਂਕਿੰਗ ਵਿੱਚ ਨੰਬਰ ਵਨ ਸ਼ਟਲਰ ਐਕਸੇਲਸਨ ਦੇ ਖਿਲਾਫ ਸ਼ਰੀਕਾਂਤ ਦਾ ਕਰੀਅਰ ਰਿਕਾਰਡ ਹੁਣ 3-3 ਹੋ ਗਿਆ ਹੈ ।  
- ਸ਼ਰੀਕਾਂਤ ਨੇ ਇਸ ਮੈਚ ਤੋਂ ਪਹਿਲਾਂ, ਐਕਸੇਲਸਨ ਤੋਂ ਆਪਣੇ ਪਿਛਲੇ ਤਿੰਨ ਮੁਕਾਬਲੇ ਹਾਰੇ ਸਨ । ਜਿਸ ਵਿੱਚ ਇਸ ਸਾਲ ਜਾਪਾਨ ਓਪਨ ਅਤੇ ਇੰਡੀਆ ਓਪਨ ਦੀ ਹਾਰ ਵੀ ਸ਼ਾਮਿਲ ਹੈ । 


ਸਾਇਨਾ ਨੂੰ ਮਿਲੀ ਹਾਰ
- ਸਾਇਨਾ ਨੇਹਵਾਲ ਨੂੰ ਡੈੱਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਅ । ਉਨ੍ਹਾਂ ਨੂੰ ਚੌਥੀ ਸੀਡ ਜਾਪਾਨ ਦੀ ਅਕਾਨੇ ਯਾਮਾਗੁਚੀ ਨੇ ਸਿੱਧੇ ਗੇਮ ਵਿੱਚ 21-10,  21-13 ਨਾਲ ਹਰਾ ਦਿੱਤਾ । 
- ਇਨ੍ਹਾਂ ਦੋਨਾਂ ਸ਼ਟਲਰਸ ਵਿਚਾਲੇ ਹੁਣ ਤੱਕ ਤਿੰਨ ਮੈਚ ਹੋਏ ਹਨ, ਜਿਨ੍ਹਾਂ ਵਿਚੋਂ ਸਾਇਨਾ ਸਿਰਫ ਇੱਕ ਹੀ ਜਿੱਤੀ ਹਨ । ਇਸ ਤੋਂ ਪਹਿਲਾਂ ਭਾਰਤ ਦੀ ਪੀ.ਵੀ. ਸਿੰਧੂ ਪਹਿਲੇ ਹੀ ਰਾਉਂਡ ਵਿੱਚੋਂ ਹਾਰਕੇ ਬਾਹਰ ਹੋ ਗਈ ਸੀ । 


ਪ੍ਰਣਯ ਨੂੰ ਕੋਰੀਆਈ ਖਿਡਾਰੀ ਨੇ ਹਰਾਇਆ
- ਕੁਆਰਟਰਫਾਈਨਲ ਵਿੱਚ ਪ੍ਰਣਯ ਨੂੰ ਕੋਰੀਆ ਦੇ ਟਾਪ ਸੀਡ ਖਿਡਾਰੀ ਸੋਨ ਵਾਨ ਨੇ ਹਰਾਇਆ । ਦੋਨਾਂ ਵਿਚਾਲੇ ਹੁਣ ਤੱਕ ਚਾਰ ਮੈਚ ਹੋਏ ਹਨ, ਜਿਨ੍ਹਾਂ ਵਿਚੋਂ ਪ੍ਰਣਯ ਨੇ ਸਿਰਫ 1 ਮੈਚ ਜਿੱਤਿਆ ਹੈ ।


Related News