ਦੋ ਹਫਤਿਆਂ ''ਚ ਸ਼੍ਰੀਕਾਂਤ ਨੂੰ 10 ਲੱਖ ਦਾ ਇਨਾਮ

06/26/2017 12:00:46 AM

ਨਵੀਂ ਦਿੱਲੀ—ਭਾਰਤੀ ਬੈਡਮਿੰਟਨ ਸੰਘ (ਬਾਈ) ਨੇ ਆਸਟ੍ਰੇਲੀਅਨ ਓਪਨ ਸੁਪਰ ਸੀਰੀਜ਼ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਪੁਰਸ਼ ਖਿਡਾਰੀ ਬਣੇ ਕਿਦਾਂਬੀ ਸ਼੍ਰੀਕਾਂਤ ਨੂੰ ਪੰਜ ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਬਾਈ ਨੇ ਪਿਛਲੇ ਐਤਵਾਰ ਇੰਡੋਨੇਸ਼ੀਆ ਓਪਨ ਦਾ ਖਿਤਾਬ ਜਿੱਤਣ 'ਤੇ ਵੀ ਸ਼੍ਰੀਕਾਂਤ ਨੂੰ ਪੰਜ ਲੱਖ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਸੀ। 
ਬਾਈ ਮੁਖੀ ਹਿਮਾਂਤਾ ਬਿਸਵਾ ਸਰਮਾ ਨੇ ਐਤਵਾਰ ਇਹ ਐਲਾਨ ਕਰਦਿਆਂ ਕਿਹਾ ਕਿ ਇਹ ਪੂਰੇ ਦੇਸ਼ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸ਼੍ਰੀਕਾਂਤ ਨੇ ਇੰਡੋਨੇਸ਼ੀਆ ਓਪਨ ਤੋਂ ਬਾਅਦ ਆਸਟ੍ਰੇਲੀਅਨ ਓਪਨ ਵਿਚ ਵੀ ਖਿਤਾਬੀ ਜਿੱਤ ਦਰਜ ਕੀਤੀ। ਉਸ ਨੇ ਪੂਰੇ ਦੇਸ਼ ਨੂੰ ਸਨਮਾਨਿਤ ਕੀਤਾ ਹੈ। ਇਹ ਭਾਰਤੀ ਬੈਡਮਿੰਟਨ ਤੇ ਸ਼੍ਰੀਕਾਂਤ ਲਈ ਵੱਡੀ ਪ੍ਰਾਪਤੀ ਹੈ। ਸ਼੍ਰੀਕਾਂਤ ਦੀ ਪ੍ਰਾਪਤੀ ਦੀ ਸ਼ਲਾਘਾ ਕਰਨ ਲਈ ਸ਼ਬਦ ਘੱਟ ਹਨ।


Related News