ਆਪਣੀ ਇਸ ਹਰਕਤ ਕਾਰਨ ਮੁਸੀਬਤ ''ਚ ਫਸੇ ਸ਼੍ਰੀਲੰਕਾਈ ਗੇਂਦਬਾਜ਼ ਮਲਿੰਗਾ, ਹੁਣ ਹੋਵੇਗੀ ਸਖ਼ਤ ਕਾਰਵਾਈ

06/27/2017 4:24:49 PM

ਕੋਲੰਬੋ—  ਸ਼੍ਰੀਲੰਕਾ ਦਾ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਮੁਸੀਬਤ 'ਚ ਫਸ ਗਿਆ ਹੈ। ਦਰਅਸਲ ਮਲਿੰਗਾ 'ਤੇ ਦੋਸ਼ ਹੈ ਕਿ ਉਸ ਨੇ ਸ਼੍ਰੀਲੰਕਾ ਦੇ ਇਕ ਮੰਤਰੀ ਦਯਾਸਿਰੀ ਜੈਸੇਕਰਾ ਦੀ ਤੁਲਨਾ 'ਬਾਂਦਰ' ਨਾਲ ਕੀਤੀ ਹੈ। ਮੰਤਰੀ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਤਾਂ ਉਸ ਨੇ ਮਲਿੰਗਾ ਖਿਲਾਫ ਜਾਂਚ ਬਿਠਾ ਦਿੱਤੀ। ਲਸਿਥ ਮਲਿੰਗਾ ਖਿਲਾਫ ਅਨੁਸ਼ਾਸਨ ਹੀਨਤਾ ਦੀ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਸ਼੍ਰੀਲੰਕਾ ਕ੍ਰਿਕਟ ਬੋਰਡ (ਐੱਸ. ਐੱਲ. ਸੀ) ਨੇ ਜਾਰੀ ਬਿਆਨ 'ਚ ਦੱਸਿਆ ਕਿ ਤੇਜ਼ ਗੇਂਦਬਾਜ਼ ਮਲਿੰਗਾ ਨੇ 2 ਵਾਰ ਆਪਣੇ ਕਰਾਰ ਦਾ ਉਲੰਘਣ ਕੀਤਾ ਹੈ, ਜਿਸ ਦੇ ਮੁਤਾਬਕ ਉਸ ਨੂੰ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀ ਇਜਾਜ਼ਤ ਦੇ ਬਿਨਾ ਮੀਡੀਆ 'ਚ ਕੁੱਝ ਵੀ ਕਹਿਣ ਦਾ ਅਧਿਕਾਰ ਨਹੀਂ ਸੀ।
ਐੱਸ. ਐੱਲ. ਸੀ. ਨੇ ਕਿਹਾ ਕਿ ਮਲਿੰਗਾ ਦੇ ਉਸ ਦੇ 19 ਜੂਨ ਨੂੰ ਕੀਤੇ ਗਏ ਪਹਿਲੇ ਉਲੰਘਣ ਅਤੇ ਫਿਰ 21 ਜੂਨ ਨੂੰ ਦੂਜੇ ਉਲੰਘਣ ਤੋਂ ਬਾਅਦ ਬੋਰਡ ਦੀ ਕਾਰਜਕਾਰੀ ਕਮੇਟੀ ਨੇ ਤੁਰੰਤ ਅਨੁਸ਼ਾਸਨਾਤਮਕ ਕਾਰਵਾਈ ਦਾ ਫੈਸਲਾ ਕੀਤਾ ਹੈ, ਜਿਸ ਦੀ ਅਗਵਾਈ 3 ਮੈਂਬਰੀ ਕਮੇਟੀ ਕਰੇਗੀ। ਇਹ ਕਮੇਟੀ ਆਪਣੀ ਸੁਣਵਾਈ ਤੋਂ ਬਾਅਦ ਕਾਰਜਕਾਰੀ ਕਮੇਟੀ ਨੂੰ ਰਿਪੋਰਟ ਦੇਵੇਗੀ। ਐੱਸ. ਐੱਲ. ਸੀ. ਨੇ ਨਾਲ ਹੀ ਕੁੱਝ ਅਹਿਮ ਮੁੱਦਿਆਂ 'ਤੇ ਚਰਚਾ ਲਈ ਹੰਗਾਮੀ ਬੈਠਕ ਵੀ ਬੁਲਾਈ , ਜਿਸ 'ਚ ਕੋਚ ਗ੍ਰਾਹਮ ਫੋਰਡ ਦੇ ਅਚਾਨਕ ਅਸਤੀਫੇ ਤੋਂ ਬਾਅਦ ਆਖਰੀ ਕੋਚ ਦੀ ਨਿਯੁਕਤੀ ਅਤੇ ਮਲਿੰਗਾ ਖਿਲਾਫ ਕਾਰਵਾਈ ਸ਼ਾਮਲ ਹੈ।

 


Related News