ਚੈਰਿਟੀ ਮੈਚ ਖੇਡਣ ਲਈ ਕਾਰਵਾਈ ਤੋਂ ਬਚ ਸਕਦੈ ਸ਼੍ਰੀਜੇਸ਼

12/03/2017 11:42:58 PM

ਭੁਵਨੇਸ਼ਵਰ- ਪੀ. ਆਰ. ਸ਼੍ਰੀਜੇਸ਼ ਦੇ ਵਿਰਾਟ ਕੋਹਲੀ ਦੇ ਚੈਰਿਟੀ ਫੁੱਟਬਾਲ ਮੈਚ ਵਿਚ ਖੇਡਣ ਦੇ ਫੈਸਲੇ ਦੀ ਭਾਵੇਂ ਹੀ ਆਲੋਚਨਾ ਹੋਈ ਹੋਵੇ ਪਰ ਭਾਰਤ ਦਾ ਇਹ ਹਾਕੀ ਗੋਲਕੀਪਰ ਘੱਟ ਤੋਂ ਘੱਟ ਇਸ ਵਾਰ ਕਿਸੇ ਅਨੁਸ਼ਾਸਨਾਤਮਕ ਕਾਰਵਾਈ ਤੋਂ ਬਚ ਸਕਦਾ ਹੈ। ਭਾਰਤੀ ਹਾਕੀ ਟੀਮ ਦੇ ਨਿਯਮਿਤ ਕਪਤਾਨ ਸ਼੍ਰੀਜੇਸ਼ ਨੇ ਇਸ ਸਾਲ ਅਕਤੂਬਰ ਵਿਚ ਮੁੰਬਈ ਵਿਚ 'ਸੈਲੀਬ੍ਰਿਟੀ ਕਲਾਸਿਕੋ' ਵਿਚ ਖੇਡਣ ਦਾ ਫੈਸਲਾ ਕੀਤਾ ਸੀ, ਜਿਸ ਨਾਲ ਦੇਸ਼ ਵਿਚ ਦੇਸ਼ ਦੇ ਚੋਟੀ ਦੇ ਖੇਡ ਸਿਤਾਰੇ ਤੇ ਬਾਲੀਵੁੱਡ ਸਿਤਾਰੇ ਵੀ ਸਨ। ਇਸ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਸ਼ਾਮਲ ਸੀ।
ਇਸ ਦੌਰਾਨ ਸ਼੍ਰੀਜੇਸ਼ ਬ੍ਰੇਕ 'ਤੇ ਸੀ ਪਰ ਇਕ ਚੀਜ਼ ਉਸਦੇ ਵਿਰੁੱਧ ਰਹੀ ਕਿ ਉਹ ਉਸ ਸਮੇਂ ਗੰਭੀਰ ਸੱਟ ਤੋਂ ਉਭਰ ਰਿਹਾ ਸੀ ਤੇ ਮਈ ਵਿਚ ਅਜਲਾਨ ਸ਼ਾਹ ਕੱਪ ਤੋਂ ਬਾਅਦ ਤਦ ਰਾਸ਼ਟਰੀ ਟੀਮ ਤੋਂ ਬਾਹਰ ਸੀ। ਅਜਿਹੀ ਰਿਪੋਰਟ ਆ ਰਹੀ ਸੀ ਕਿ ਟੀਮ ਮੈਨੇਜਮੈਂਟ ਨੂੰ ਸ਼੍ਰੀਜੇਸ਼ ਦਾ ਖੇਡਣਾ ਪਸੰਦ ਨਹੀਂ ਆਇਆ ਪਰ ਉਹ ਕਿਸੇ ਵੀ ਕਾਰਵਾਈ ਤੋਂ ਬਚ ਸਕਦਾ ਹੈ ਕਿਉਂਕਿ ਹਾਕੀ ਇੰਡੀਆ ਨੇ ਅਜੇ ਤੱਕ ਉਸਦੇ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਾਤਮਕ ਕਾਰਵਾਈ ਦੀ ਸ਼ੁਰੂਆਤ ਨਹੀਂ ਕੀਤੀ ਹੈ।


Related News