ਛੇਤੀ ਹੀ ਸ਼੍ਰੀਕਾਂਤ ਨੂੰ ਮਿਲਣਗੇ ਖੇਡ ਮੰਤਰੀ, ਕਰਨਗੇ ਸ਼ਾਨਦਾਰ ਸਵਾਗਤ

06/26/2017 4:57:12 PM

ਨਵੀਂ ਦਿੱਲੀ— ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਨੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੂੰ ਆਸਟਰੇਲੀਆਈ ਓਪਨ ਜਿੱਤਣ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਕਿਦਾਂਬੀ ਦੀ ਜਿੱਤ ਨੇ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ। ਗੋਇਲ ਨੇ ਸ਼੍ਰੀਕਾਂਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਪਹਿਲੇ ਭਾਰਤੀ ਪੁਰਸ਼ ਬੈਡਮਿੰਟਨ ਖਿਡਾਰੀ ਹਨ ਜਿਨ੍ਹਾਂ ਨੇ ਸੁਪਰ ਸੀਰੀਜ਼ ਪ੍ਰੀਮੀਅਰ, ਸੁਪਰ ਸੀਰੀਜ਼ ਅਤੇ ਗ੍ਰਾਂ ਪ੍ਰੀ. ਗੋਲਡ ਤਿੰਨਾਂ ਸੀਰੀਜ਼ 'ਚ ਜਿੱਤ ਹਾਸਲ ਕੀਤੀ ਹੈ।

ਪਿਛਲੇ ਹਫਤੇ ਹੀ ਸ਼੍ਰੀਕਾਂਤ ਨੇ ਇੰਡੋਨੇਸ਼ੀਆ ਓਪਨ 'ਚ ਵੀ ਜਿੱਤ ਦਰਜ ਕੀਤੀ ਸੀ। ਖੇਡ ਮੰਤਰੀ ਨੇ ਕਿਹਾ ਕਿ ਉਹ ਛੇਤੀ ਹੀ ਸ਼੍ਰੀਕਾਂਤ ਨੂੰ ਮਿਲਣਗੇ ਅਤੇ ਉਨ੍ਹਾਂ ਲਈ ਇਕ ਸ਼ਾਨਦਾਰ ਸਵਾਗਤ ਅਤੇ ਸਨਮਾਨ ਸਮਾਰੋਹ ਵੀ ਆਯੋਜਿਤ ਕਰਨਗੇ। ਗੋਇਲ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਿਰਫ ਕ੍ਰਿਕਟ ਹੀ ਨਹੀਂ ਸਗੋਂ ਵੱਖ-ਵੱਖ ਖੇਡਾਂ ਜਿਵੇਂ ਕੁਸ਼ਤੀ, ਕਬੱਡੀ, ਹਾਕੀ, ਬੈਡਮਿੰਟਨ ਆਦਿ ਖੇਡਾਂ ਨੂੰ ਵੀ ਸਮਰਥਨ ਮਿਲੇ।

ਦਰਸ਼ਕ, ਖੇਡ ਮੰਤਰਾਲਾ ਅਤੇ ਭਾਰਤੀ ਖੇਡ ਅਥਾਰਿਟੀ ਲਗਾਤਾਰ ਸਪੋਰਟਸ ਕਲਚਰ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ 'ਚ ਠੋਸ ਕਦਮ ਚੁੱਕੇ ਜਾ ਰਹੇ ਹਨ। ਗੋਇਲ ਨੇ ਨਾਲ ਹੀ ਕਿਹਾ ਕਿ ਜੇਕਰ ਕਿਸੇ ਵੀ ਖਿਡਾਰੀ, ਕੋਚ ਅਤੇ ਹੋਰ ਸਟਾਫ ਨੂੰ ਕੋਈ ਵੀ ਸਮੱਸਿਆ ਹੋਵੇ ਤਾਂ ਉਨਾਂ ਦੇ ਅਤੇ ਮੰਤਰਾਲਾ ਦੇ ਦਰਵਾਜ਼ੇ ਸਦਾ ਉਨ੍ਹਾਂ ਦੇ ਲਈ ਖੁਲ੍ਹੇ ਹਨ ਅਤੇ ਉਨ੍ਹਾਂ ਦੀ ਹਰਸੰਭਵ ਮਦਦ ਕੀਤੀ ਜਾਵੇਗੀ।


Related News