ਸਮਾਜ ਦੇ ਵਿਰੋਧ ਦੇ ਬਾਵਜੂਦ ਇਕ-ਦੂਜੇ ਦੇ ਹੋਏ ਸੀ ਟਾਈਗਰ-ਸ਼ਰਮੀਲਾ

12/13/2017 5:01:11 AM

ਜਲੰਧਰ —  ਕ੍ਰਿਕਟ ਤੇ ਬਾਲੀਵੁੱਡ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਅਜਿਹੇ ਦਰਜਨਾਂ ਕ੍ਰਿਕਟਰ ਹਨ, ਜਿਹੜੇ ਬਾਲੀਵੁੱਡ ਅਭਿਨੇਤਰੀਆਂ ਹੱਥੋਂ ਕਲੀਨ ਬੋਲਡ ਹੋ ਗਏ। ਇਸੇ ਕੜੀ ਵਿਚ ਸਭ ਤੋਂ ਮਸ਼ਹੂਰ ਨਾਂ ਹੈ ਟਾਈਗਰ ਪਟੌਦੀ ਤੇ ਸ਼ਰਮੀਲਾ ਟੈਗੋਰ ਦਾ। ਟਾਈਗਰ ਪਟੌਦੀ ਦਾ ਪੂਰਾ ਨਾਂ ਮਨਸੂਰ ਅਲੀ ਖਾਨ ਪਟੌਦੀ ਹੈ। ਉਹ 1952 ਤੋਂ 1971 ਤਕ ਨਵਾਬ ਆਫ ਪਟੌਦੀ ਵੀ ਅਖਵਾਏ। ਪਟੌਦੀ 21 ਸਾਲ ਦੀ ਉਮਰ 'ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਬਣੇ। 1969 'ਚ ਉਸ ਨੇ 25 ਸਾਲਾ ਸ਼ਰਮੀਲਾ ਟੈਗੋਰ ਨਾਲ ਨਿਕਾਹ ਕੀਤਾ। ਸ਼ਰਮੀਲਾ ਹਿੰਦੂ ਸੀ, ਜਦਕਿ ਟਾਈਗਰ ਮੁਸਲਮਾਨ ਸੀ। ਦੋਵਾਂ ਨੇ ਸਮਾਜ ਦੇ ਵਿਰੋਧ ਦੇ ਬਾਵਜੂਦ ਇਕ-ਦੂਜੇ ਨਾਲ ਨਿਕਾਹ ਕੀਤਾ ਸੀ।
ਨਿਕਾਹ ਤੋਂ ਬਾਅਦ ਸ਼ਰਮੀਲਾ ਨੇ ਆਪਣਾ ਨਾਂ ਆਇਸ਼ਾ ਸੁਲਤਾਨਾ ਖਾਨ ਰੱਖਿਆ। ਸ਼ਰਮੀਲਾ ਬਾਲੀਵੁੱਡ ਦੀ ਪਹਿਲੀ ਅਭਿਨੇਤਰੀ ਹੈ, ਜਿਸ ਨੇ 1967 ਵਿਚ ਆਈ ਫਿਲਮ 'ਐਨ ਈਵਨਿੰਗ ਇਨ ਪੈਰਿਸ' ਵਿਚ ਬਿਕਨੀ ਪਹਿਨੀ ਸੀ। ਦੋਵਾਂ ਵਿਚ ਪਿਆਰ ਦਾ ਰਿਸ਼ਤਾ ਅਕਸਰ ਪਾਰਟੀਆਂ 'ਚ ਮਿਲਣ ਦੌਰਾਨ ਪ੍ਰਵਾਨ ਚੜ੍ਹਿਆ। ਵਿਆਹ ਦੇ ਸਮੇਂ ਟਾਈਗਰ 28 ਸਾਲ ਦਾ ਸੀ। ਜਦੋਂ ਦੋਵਾਂ ਦਾ ਨਿਕਾਹ ਹੋਇਆ ਤਾਂ ਬਹੁਤ ਸਾਰੇ ਬਾਲੀਵੁੱਡ ਪੰਡਿਤਾਂ ਨੇ ਕਿਹਾ ਸੀ ਕਿ ਇਹ ਰਿਸ਼ਤਾ ਲੰਬਾ ਨਹੀਂ ਚੱਲੇਗਾ ਪਰ ਟਾਈਗਰ ਤੇ ਸ਼ਰਮੀਲਾ ਨੇ ਇਸ ਨੂੰ ਗਲਤ ਸਾਬਤ ਕੀਤਾ। 2011 'ਚ ਟਾਈਗਰ ਪਟੌਦੀ ਬੀਮਾਰੀ ਕਾਰਨ ਸਵਰਗਵਾਸ ਹੋ ਗਏ। ਉਨ੍ਹਾਂ ਦੇ 3 ਬੱਚੇ ਹਨ। ਸਭ ਤੋਂ ਵੱਡਾ ਪੁੱਤਰ ਸੈਫ ਅਲੀ ਖਾਨ (1970) ਤੇ ਧੀਆਂ ਸਬਾ ਅਲੀ ਖਾਨ (1976) ਅਤੇ ਸੋਹਾ ਅਲੀ ਖਾਨ (1978) ਹਨ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News