ਸਪੇਨ 'ਡੇਵਿਸ ਕੱਪ-2018' ਵਿਚ ਕਰੇਗਾ ਬ੍ਰਿਟੇਨ ਦੀ ਮੇਜ਼ਬਾਨੀ

09/22/2017 11:12:00 AM

ਲੰਡਨ— ਪੰਜ ਵਾਰ ਦਾ ਚੈਂਪੀਅਨ ਸਪੇਨ ਅਗਲੇ ਸਾਲ 2018 ਵਿਚ ਡੇਵਿਸ ਕੱਪ ਦੇ ਪਹਿਲੇ ਰਾਊਂਡ ਵਿਚ ਬ੍ਰਿਟੇਨ ਦੀ ਮੇਜ਼ਬਾਨੀ ਕਰੇਗਾ। ਡੇਵਿਸ ਕੱਪ ਮੁਕਾਬਲਿਆਂ ਲਈ ਕੱਢੇ ਗਏ ਡਰਾਅ ਦੇ ਹਿਸਾਬ ਨਾਲ ਇਸ ਸਾਲ ਦੇ ਫਾਈਨਲਿਸਟ ਫਰਾਂਸ ਤੇ ਬੈਲਜੀਅਮ ਆਪਣੇ-ਆਪਣੇ ਘਰੇਲੂ ਮੈਦਾਨਾਂ 'ਤੇ ਹਾਲੈਂਡ ਤੇ ਹੰਗਰੀ ਦੇ ਨਾਲ ਮੁਕਾਬਲੇ ਖੇਡਣਗੇ। ਨਵੇਂ ਨਿਯਮ ਦੇ ਹਿਸਾਬ ਨਾਲ ਪਿਛਲੇ ਸਾਲ ਦੇ ਫਾਈਨਲਿਸਟਾਂ ਨੂੰ ਆਪਣੇ ਪਸੰਦ ਦੇ ਸਥਾਨਾਂ 'ਤੇ ਖੇਡਣ ਦਾ ਮੌਕਾ ਦਿੱਤਾ ਜਾਂਦਾ ਹੈ।


Related News