ਜਿੱਤ ਦੇ ਬਾਵਜੂਦ ਸਾਊਥ ਅਫਰੀਕਾ ਨੂੰ ਹੋਣਾ ਪਿਆ ਨਾਰਾਜ਼, ICC ਨੇ ਦਿੱਤਾ ਕਰਾਰਾ ਝਟਕਾ

01/18/2018 9:07:16 AM

ਸੈਂਚੁਰੀਅਨ (ਬਿਊਰੋ)— ਦੱਖਣ ਅਫਰੀਕਾ ਉੱਤੇ ਭਾਰਤ ਖਿਲਾਫ ਦੂਜੇ ਟੈਸਟ ਵਿਚ ਜਿੱਤ ਦੌਰਾਨ ਹੌਲੀ ਓਵਰ ਸੁੱਟਣ ਲਈ ਜੁਰਮਾਨਾ ਲਗਾਇਆ ਗਿਆ। ਆਈ.ਸੀ.ਸੀ. ਮੈਚ ਰੈਫਰੀਆਂ ਦੇ ਐਮੀਰੇਟਸ ਏਲੀਟ ਪੈਨਲ ਦੇ ਕ੍ਰਿਸ ਬਰਾਡ ਨੇ ਇਹ ਜੁਰਮਾਨਾ ਲਗਾਇਆ, ਕਿਉਂਕਿ ਫਾਫ ਡੂ ਪਲੇਸਿਸ ਦੀ ਅਗਵਾਈ ਵਾਲੀ ਟੀਮ ਨੇ ਨਿਰਧਾਰਤ ਸਮੇਂ ਵਿਚ ਦੋ ਓਵਰ ਘੱਟ ਸੁੱਟੇ ਸਨ। ਖਿਡਾਰੀਆਂ ਅਤੇ ਸਟਾਫ ਲਈ ਆਈ.ਸੀ.ਸੀ. ਅਚਾਰ ਸੰਹਿਤਾ ਦੇ ਨਿਯਮ 2.5.1 ਮੁਤਾਬਕ ਟੀਮ ਦੇ ਨਿਰਧਾਰਤ ਸਮੇਂ ਵਿਚ ਹਰ ਇਕ ਘੱਟ ਓਵਰ ਸੁੱਟਣ ਲਈ ਖਿਡਾਰੀ ਉੱਤੇ ਮੈਚ ਫੀਸ ਦਾ 10 ਫ਼ੀਸਦੀ ਜਦੋਂ ਕਿ ਕਪਤਾਨ ਉੱਤੇ ਦੁੱਗਣਾ ਜੁਰਮਾਨਾ ਲਗਾਇਆ ਜਾਂਦਾ ਹੈ।

ਕਪਤਾਨ 'ਤੇ ਲੱਗਾ 40 ਫੀਸਦੀ ਜੁਰਮਾਨਾ
ਖਬਰ ਮੁਤਾਬਕ ਇਸ ਤਰ੍ਹਾਂ ਨਾਲ ਡੂ ਪਲੇਸਿਸ ਉੱਤੇ ਮੈਚ ਫੀਸ ਦਾ 40 ਫ਼ੀਸਦੀ ਜਦੋਂ ਕਿ ਖਿਡਾਰੀਆਂ ਉੱਤੇ 20 ਫ਼ੀਸਦੀ ਜੁਰਮਾਨਾ ਲਗਾਇਆ ਗਿਆ। ਡੂ ਪਲੇਸਿਸ ਨੇ ਦੋਸ਼ ਅਤੇ ਸਜ਼ਾ ਨੂੰ ਸਵੀਕਾਰ ਕੀਤਾ ਜਿਸਦੇ ਨਾਲ ਰਸਮੀ ਸੁਣਵਾਈ ਦੀ ਜ਼ਰੂਰਤ ਨਹੀਂ ਪਈ।

ਫਿਰ ਤੋਂ ਕੀਤੀ ਇਹ ਗਲਤੀ ਤਾਂ ਲੱਗ ਲਕਦੀ ਪਾਬੰਦੀ
ਡੂ ਪਲੇਸਿਸ ਦੀ ਕਪਤਾਨੀ ਵਿਚ ਦੱਖਣ ਅਫਰੀਕਾ ਜੇਕਰ 12 ਮਹੀਨੇ ਦੇ ਅੰਦਰ ਟੈਸਟ ਮੈਚ ਵਿਚ ਫਿਰ ਤੋਂ ਓਵਰ ਰਫ਼ਤਾਰ ਨਾਲ ਜੁੜੀ ਉਲੰਘਣਾ ਕਰਦਾ ਹੈ ਤਾਂ ਇਸਨੂੰ ਡੂ ਪਲੇਸਿਸ ਦਾ ਦੂਜਾ ਦੋਸ਼ ਮੰਨਿਆ ਜਾਵੇਗਾ ਅਤੇ ਉਨ੍ਹਾਂ ਨੂੰ ਪਾਬੰਦੀ ਦਾ ਸਾਹਮਣਾ ਕਰਨਾ ਹੋਵੇਗਾ।


Related News