ਕੁਝ ਨੂੰ ਲੱਗਦਾ ਹੈ ਕਿ ਕੁੰਬਲੇ ਸਖਤ ਸੀ ਪਰ ਮੈਨੂੰ ਨਹੀਂ : ਸਾਹਾ

08/18/2017 10:27:10 PM

ਕੋਲਕਾਤਾ— ਭਾਰਤ ਦੇ ਟੈਸਟ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਦੇ ਕੁਝ ਸਾਥੀਆਂ ਨੂੰ ਭਾਵੇਂ ਹੀ ਲੱਗਦਾ ਹੋਵੇ ਕਿ ਅਨਿਲ ਕੁੰਬਲੇ 'ਸਖਤ' ਸੀ ਪਰ ਉਸ ਨੂੰ ਸਾਬਕਾ ਕੋਚ ਬਾਰੇ ਅਜਿਹਾ ਨਹੀਂ ਲੱਗਦਾ। ਕੁੰਬਲੇ ਨੇ ਕਪਤਾਨ ਵਿਰਾਟ ਕੋਹਲੀ ਨਾਲ ਵਿਵਾਦ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕੁੰਬਲੇ ਨੂੰ ਕੋਹਲੀ ਨਾਲ ਵਿਚਾਰਾਂ ਨਾਲ ਮੱਤਭੇਦ ਤੋਂ ਬਾਅਦ ਇਸ ਸਾਲ ਜੂਨ 'ਚ ਅਸਤੀਫਾ ਦੇਣ ਲਈ ਮਜੂਬਰ ਹੋਣਾ ਪਿਆ ਸੀ।  ਸਾਬਕਾ ਕਪਤਾਨ ਕੁੰਬਲੇ ਨੇ ਕੋਹਲੀ ਨਾਲ ਆਪਣੇ ਰਿਸ਼ਤੇ ਨੂੰ ਅਸਥਿਰ ਤਕ ਕਰਾਰ ਦਿੱਤਾ ਸੀ। 
ਸਾਹਾ ਤੋਂ ਜਦੋਂ ਪੁੱਛਿਆ ਗਿਆ ਕਿ ਕੁੰਬਲੇ ਬਾਰੇ ਉਸ ਦਾ ਵਿਚਾਰ ਕੀ ਹੈ ਤਾਂ ਉਸ ਨੇ ਕਿਹਾ ਕਿ ਮੈਨੂੰ ਉਨ੍ਹਾਂ ਦਾ ਤਰੀਕਾ ਸਖਤ ਨਹੀਂ ਲੱਗਦਾ ਸੀ। ਕੋਚ ਦੇ ਤੌਰ 'ਤੇ ਉਨ੍ਹਾਂ ਨੂੰ ਕਿਤੇ ਨਾ ਕਿਤੇ ਤਾਂ ਸਖਤ ਬਣਨਾ ਹੀ ਪੈਂਦਾ ਹੈ। ਕੁਝ ਨੂੰ ਲੱਗਦਾ ਹੈ ਕਿ ਉਹ ਸਖਤ ਹਨ, ਜਦਕਿ ਕੁਝ ਨੂੰ ਅਜਿਹਾ ਮਹਿਸੂਸ ਨਹੀਂ ਹੁੰਦਾ। ਅਨਿਲ ਭਰਾ ਨਾਲ ਮੈਨੂੰ ਅਜਿਹਾ ਨਹੀਂ ਲੱਗਦਾ।


Related News