...ਤਾਂ ਕੋਹਲੀ ਲਈ ਦੱਖਣ ਅਫਰੀਕੀ ਗੇਂਦਬਾਜ਼ਾਂ ਨੇ ਬਣਾਇਆ ਸੀ ਇਹ ''ਗੇਮਪਲਾਨ''

01/18/2018 10:35:30 AM

ਸੈਂਚੁਰੀਅਨ (ਬਿਊਰੋ)— ਦੱਖਣ ਅਫਰੀਕਾ ਨੇ ਸੁਪਰ ਸਪੋਰਟ ਪਾਰਕ ਮੈਦਾਨ ਉੱਤੇ ਖੇਡੇ ਗਏ ਦੂਜੇ ਟੈਸਟ ਮੈਚ ਵਿਚ ਭਾਰਤ ਨੂੰ 135 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਮੇਜ਼ਬਾਨ ਟੀਮ ਨੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਵਿਚ 2-0 ਦੀ ਲੀਡ ਲੈ ਲਈ ਹੈ। ਮੇਜ਼ਬਾਨ ਟੀਮ ਨੇ ਚੌਥੀ ਪਾਰੀ ਵਿਚ ਭਾਰਤ ਸਾਹਮਣੇ 287 ਦੌੜਾਂ ਦਾ ਟੀਚਾ ਰੱਖਿਆ ਸੀ ਜਿਸਨੂੰ ਭਾਰਤੀ ਟੀਮ ਹਾਸਲ ਨਹੀਂ ਕਰ ਪਾਈ ਅਤੇ 50.2 ਓਵਰਾਂ ਵਿਚ 151 ਦੌੜਾਂ ਉੱਤੇ ਹੀ ਢੇਰ ਹੋ ਗਈ। ਭਾਰਤ ਦੇ ਸਿਰਫ ਚਾਰ ਬੱਲੇਬਾਜ਼ ਦਹਾਕੇ ਦੇ ਅੰਕ ਵਿਚ ਪਹੁੰਚ ਸਕੇ। ਦੱਖਣ ਅਫਰੀਕਾ ਲਈ ਡੈਬਿਊ ਕਰਨ ਵਾਲੇ ਲੁੰਗੀ ਐਨਗਿਡੀ ਨੇ ਸਭ ਤੋਂ ਜ਼ਿਆਦਾ ਛੇ ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਦੇ ਇਲਾਵਾ ਕਾਗਿਸੋ ਰਬਾਡਾ ਨੇ ਤਿੰਨ ਸਫਲਤਾਵਾਂ ਹਾਸਲ ਕੀਤੀਆਂ। ਇਕ ਬੱਲੇਬਾਜ਼ ਰਨਆਊਟ ਹੋਇਆ।

ਜ਼ਿਆਦਾਤਰ ਭਾਰਤੀ ਬੱ‍ਲੇਬਾਜ਼ਾਂ ਲਈ ਦੱਖਣ ਅਫਰੀਕੀ ਗੇਂਦਬਾਜ਼ਾਂ ਲਈ ਵਿਸ਼ੇਸ਼ ਰਣਨੀਤੀ ਸੀ, ਜਿਸਦੇ ਨਾਲ ਉਨ੍ਹਾਂ ਨੂੰ ਸਫਲਤਾ ਵੀ ਮਿਲੀ। ਦੱਖਣ ਅਫਰੀਕੀ ਤੇਜ਼ ਗੇਂਦਬਾਜ਼ ਲੁੰਗੀ ਐਨਗਿਡੀ ਨੇ ਮੈਚ ਦੇ ਬਾਅਦ ਕਿਹਾ ਕਿ ਦੂਜੇ ਟੈਸਟ ਮੈਚ ਵਿਚ ਭਾਰਤ ਦੀ ਦੂਜੀ ਪਾਰੀ ਵਿਚ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ਵਿਚੋਂ ਇਕ ਵਿਰਾਟ ਕੋਹਲੀ ਨੂੰ ਐਲ.ਬੀ.ਡਬਲਿਊ. ਆਊਟ ਕਰਨਾ ਉਨ੍ਹਾਂ ਲਈ ਵਿਸ਼ੇਸ਼ ਪਲ ਸੀ। ਉਨ੍ਹਾਂ ਨੇ ਕਿਹਾ,”''ਮੇਰੇ ਲਈ ਵਿਸ਼ੇਸ਼ ਪਲ ਕਪਤਾਨ (ਵਿਰਾਟ ਕੋਹਲੀ) ਦਾ ਵਿਕਟ ਰਿਹਾ। ਉਹ ਬਹੁਤ ਖਾਸ ਪਲ ਸੀ ਅਤੇ ਮੈਂ ਉਨ੍ਹਾਂ ਨੂੰ ਗੇਂਦਬਾਜ਼ੀ ਕਰਨ ਲਈ ਸਖਤ ਮਿਹਨਤ ਕੀਤੀ ਸੀ ਅਤੇ ਆਪਣੀ ਰਣਨੀਤੀ ਚੰਗੀ ਤਰ੍ਹਾਂ ਨਾਲ ਬਣਾਈ ਸੀ। ਆਖਰ ਵਿਚ ਮੈਂ ਉਨ੍ਹਾਂ ਦੀ ਵਿਕਟ ਲੈਣ ਵਿਚ ਸਫਲ ਰਿਹਾ ਜੋ ਮੇਰੇ ਲਈ ਕਾਫ਼ੀ ਮਾਇਨੇ ਰੱਖਦਾ ਹੈ।''


Related News