'ਵਨਡੇ ਸੀਰੀਜ਼ 'ਚ ਭਾਰਤੀ ਟੀਮ ਨੂੰ ਸਖਤ ਟੱਕਰ ਦੇਣ ਦਾ ਦਮ ਰੱਖਦੇ ਹਾਂ'

09/21/2017 8:50:09 AM

ਨਵੀਂ ਦਿੱਲੀ— ਆਸਟਰੇਲੀਆਈ ਕਪਤਾਨ ਸਟੀਵ ਸਮਿਥ ਨੇ ਕੋਲਕਾਤਾ ਵਨਡੇ ਤੋਂ ਪਹਿਲਾਂ ਪ੍ਰੈੱਸ ਕਾਂਫਰੈਂਸ ਵਿਚ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਵਿਚ ਇੱਕ ਤੋਂ ਵੱਧ ਕੇ ਇਕ ਟੈਲੇਂਟਿਡ ਖਿਡਾਰੀ ਮੌਜੂਦ ਹਨ ਜਿਸਦੇ ਨਾਲ ਕਿ ਉਹ ਵਨਡੇ ਸੀਰੀਜ਼ ਦੇ ਆਉਣ ਵਾਲੇ ਮੈਚਾਂ ਵਿਚ ਭਾਰਤੀ ਟੀਮ ਨੂੰ ਸਖਥ ਚੁਣੌਤੀ ਪੇਸ਼ ਕਰ ਸਕਦੇ ਹਨ। ਆਸਟਰੇਲੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਨ੍ਹਾਂ ਨੂੰ ਐਤਵਾਰ ਨੂੰ ਚੇਨਈ ਵਿਚ ਪਹਿਲੇ ਵਨਡੇ ਮੈਚ ਵਿਚ 26 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਸਮਿਥ ਦਾ ਮੰਨਣਾ ਹੈ ਕਿ ਉਨ੍ਹਾਂ ਕੋਲ ਅਜਿਹੇ ਖਿਡਾਰੀ ਹਨ ਜਿਸਦੇ ਨਾਲ ਉਹ ਸੀਰੀਜ਼ ਵਿਚ ਵਾਪਸੀ ਕਰਨ ਦਾ ਦਮ ਰੱਖਦੇ ਹਨ।
ਸਮਿਥ ਨੇ ਕਿਹਾ, ''ਬੇਸ਼ੱਕ ਉਸ ਦਿਨ ਸਾਡੇ ਲਈ ਮੈਚ ਟੀ-20 ਦੀ ਤਰ੍ਹਾਂ ਸੀ, ਖਾਸ ਤੌਰ ਉੱਤੇ ਤਦ ਜਦੋਂ ਅਸੀ ਬੱਲੇਬਾਜੀ ਕਰ ਰਹੇ ਸੀ। ਮੈਨੂੰ ਲੱਗਦਾ ਹੈ ਕਿ ਜੇਕਰ 50 ਓਵਰਾਂ ਦਾ ਖੇਡ ਹੁੰਦਾ ਤਾਂ ਸਾਡੇ ਖਿਡਾਰੀਆਂ ਨੂੰ ਲੈਅ ਵਿਚ ਆਉਣ ਅਤੇ ਠੀਕ ਤਰੀਕੇ ਨਾਲ ਖੇਡਣ ਦਾ ਮੌਕਾ ਮਿਲਦਾ। ਸਾਨੂੰ ਹੁਣ ਵੀ ਆਪਣੇ ਖਿਡਾਰੀਆਂ ਉੱਤੇ ਭਰੋਸਾ ਹੈ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਅੰਦਰ ਕਾਫ਼ੀ ਹੁਨਰ ਹੈ ਅਤੇ ਸਾਡੇ ਕੋਲ ਅਜਿਹੀ ਟੀਮ ਹੈ, ਜੋ ਇੱਥੇ ਅਗਲੇ ਕੁੱਝ ਮੈਚਾਂ ਵਿੱਚ ਭਾਰਤੀ ਟੀਮ ਨੂੰ ਚੁਣੌਤੀ ਦੇ ਸਕਦੀ ਹੈ। ਮੈਂ ਆਪਣੀ ਕਪਤਾਨੀ ਨੂੰ ਲੈ ਕੇ ਬੁਰੇ ਹਾਲਾਤਾਂ ਵਿੱਚ ਨਹੀਂ ਹਾਂ। ਬੇਸ਼ੱਕ ਨਤੀਜੇ ਉਸ ਤਰ੍ਹਾਂ ਦੇ ਨਹੀਂ ਰਹੇ ਜਿਵੇਂ ਅਸੀ ਚਾਹੁੰਦੇ ਸੀ ਅਤੇ ਅਸੀ ਇਸ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।''


Related News