ਇਕ ਸਥਾਨ ਹੇਠਾਂ ਖਿਸਕ ਕੇ 97ਵੇਂ ਨੰਬਰ ''ਤੇ ਭਾਰਤੀ ਫੁੱਟਬਾਲ ਟੀਮ

08/11/2017 9:56:59 AM

ਨਵੀਂ ਦਿੱਲੀ— ਭਾਰਤੀ ਫੁੱਟਬਾਲ ਟੀਮ ਕੌਮਾਂਤਰੀ ਫੁੱਟਬਾਲ ਮਹਾਸੰਘ (ਫੀਫਾ) ਦੀ ਵੀਰਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ ਵਿਚ ਇਕ ਸਥਾਨ ਹੇਠਾਂ 97ਵੇਂ ਸਥਾਨ 'ਤੇ ਪਹੁੰਚ ਗਈ ਹੈ। ਜੁਲਾਈ ਵਿਚ ਭਾਰਤੀ ਟੀਮ ਆਪਣੀ 96ਵੀਂ ਰੈਂਕਿੰਗ 'ਤੇ ਪਹੁੰਚੀ ਸੀ, ਜਿਹੜੀ ਦੋ ਦਾਹਕਿਆਂ ਵਿਚ ਉਸਦੀ ਸਰਵਸ੍ਰੇਸ਼ਠ ਰੈਂਕਿੰਗ ਸੀ। ਹਾਲਾਂਕਿ ਪਿਛਲੇ ਇਕ ਮਹੀਨੇ ਵਿਚ ਟੀਮ ਇੰਡੀਆ ਨੇ ਇਕ ਵੀ ਕੌਮਾਂਤਰੀ ਫੁੱਟਬਾਲ ਮੈਚ ਨਹੀਂ ਖੇਡਿਆ ਹੈ ਤੇ ਇਸੇ ਕਾਰਨ ਉਸਦੀ ਰੈਂਕਿੰਗ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੁਨੀਲ ਸ਼ੇਤਰੀ ਦੀ ਕਪਤਾਨੀ ਵਾਲੀ ਟੀਮ ਨੇ ਆਖਰੀ ਵਾਰ 2 ਜੂਨ ਨੂੰ ਨੇਪਾਲ ਨਾਲ ਦੋਸਤਾਨਾ ਮੈਚ ਖੇਡਿਆ ਸੀ, ਜਿਸ ਵਿਚ ਉਸ ਨੇ 2-0 ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਹੁਣ ਤਿੰਨ ਰਾਸ਼ਟਰਾਂ ਦੇ ਟੂਰਨਾਮੈਂਟ ਵਿਚ ਖੇਡਣ ਉਤਰੇਗਾ, ਜਿੱਥੇ ਉਹ ਮਾਰੀਸ਼ਸ, ਸੇਂਟ ਕਿਟਸ ਤੇ ਨੇਵਿਸ ਵਿਚ ਮੈਚ ਖੇਡੇਗਾ, ਜਿਸ ਤੋਂ ਬਾਅਦ ਉਹ 2 ਅਕਤੂਬਰ ਨੂੰ ਫਿਲਸਤੀਨ ਨਾਲ ਦੋਸਤਾਨਾ ਮੈਚ ਖੇਡਣ ਉਤਰੇਗਾ।


Related News