ਇੰਡੋਨੇਸ਼ੀਆ ਓਪਨ ਸੀਰੀਜ਼ ''ਚ ਸਿੰਧੂ ਅਤੇ ਸਾਇਨਾ ਦੂਜੇ ਸਥਾਨ ''ਤੇ

06/13/2017 9:55:04 PM

ਜਕਾਰਤਾ— ਓਲੰਪਿਕ 'ਚ ਸੋਨ ਤਮਗਾ ਜੇਤੂ ਪੀ.ਵੀ.ਸਿੰਧੂ ਅਤੇ ਸਾਬਕਾ ਭਾਰਤੀ ਨੰਬਰ ਇਕ ਸਾਇਨਾ ਨੇਹਵਾਲ ਨੇ ਇੰੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ਬੈਡਮਿੰਟਨ ਟੂਰਨਾਮੈਂਟ ਟੂਰਨਾਮੈਂਟ 'ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਮੰਗਲਵਾਰ ਨੂੰ ਮਹਿਲਾ ਸਿੰਗਲ ਦੇ ਦੂਜੇ ਦੌਰ 'ਚ ਆਪਣੀ ਜਗ੍ਹਾ ਬਣਾ ਲਈ ਹੈ। ਚੌਥੀ ਸੀਡ ਸਿੰਧੂ ਨੇ ਥਾਈਲੈਂਡ ਦੀ ਪੋਰਨਪਾਵੀ ਚੋਕੂਵੋਂਗ ਨੂੰ 33 ਮਿੰਟ 'ਚ 21-12, 21-19, ਨਾਲ ਹਰਾ ਦਿੱਤਾ। ਸਿੰਧੂ ਦਾ ਦੂਜੇ ਦੌਰ 'ਚ ਅਮਰੀਕਾ ਦੀ ਬੈਈਵੇਨ ਝਾਂਗ ਨਾਲ ਮੁਕਾਬਲਾ ਹੋਵੇਗਾ। ਵਿਸ਼ਵ ਰੈਕਿੰਗ 'ਚ ਤੀਜੇ ਸਥਾਨ ਦੀ ਭਾਰਤੀ ਖਿਡਾਰੀ ਦਾ 10ਵੇਂ ਨੰਬਰ ਦੀ ਝਾਂਗ ਖਿਲਾਫ 3-0 ਦੇ ਕਰੀਅਰ ਦਾ ਰਿਕਾਰਡ ਹੈ। ਗੈਰ ਦਰਜਾ ਪ੍ਰਾਪਤ ਸਾਇਨਾ ਨੇ ਸਿੰਗਲ ਦੇ ਪਹਿਲੇ ਹੀ ਰਾਊਡ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੱਠਵੀਂ ਰੈਕਿੰਗ ਦੀ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਨੂੰ ਓਲਟਫੇਰ ਦਾ ਸ਼ਿਕਾਰ ਬਣਾਇਆ ਅਤੇ 57 ਮਿੰਟ 'ਚ 17-21, 21-18, 21-12 ਨਾਲ ਮੁਕਾਬਲਾ ਜਿੱਤ ਕੇ ਦੂਜੇ ਦੌਰ 'ਚ ਜਗ੍ਹਾ ਬਣਾ ਲਈ।


Related News