ਸੋਸ਼ਲ ਮੀਡੀਆ ''ਤੇ ਸਿੱਖ ਰੈਫਰੀ ਹੋ ਰਿਹੈ ਨਸਲਕੁਸ਼ੀ ਦਾ ਸ਼ਿਕਾਰ (ਵੀਡੀਓ)

08/03/2017 2:27:05 PM

ਸਿੰਗਾਪੁਰ—ਸਿੰਗਾਪੁਰ 'ਚ ਹੋਏ ਫੁੱਟਬਾਲ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਕੱਪ ਦੇ ਇਕ ਮੈਚ 'ਚ ਸਿੱਖ ਰੈਫਰੀ ਦੀ ਸ਼ੋਸਲ ਮੀਡੀਆ 'ਤੇ ਆਲੋਚਨਾ ਕੀਤੀ ਜਾ ਰਹੀ ਹੈ। ਦਰਅਸਲ ਇਹ ਮੈਚ ਮਿਲਾਨ ਅਤੇ ਚਰਸੀਆ ਵਿਚਾਲੇ ਖੇਡਿਆ ਜਾ ਰਿਹਾ ਸੀ ਮੈਚ ਦੇ ਹਾਫ 'ਚ ਚਰਸੀਆ ਟੀਮ ਨੂੰ ਮਿਲੀ ਪੈਲਨਟੀ 'ਚ ਖਿਡਾਰੀ ਮਿਰਚੀ ਬੈਡਸੁਆਈ ਵਲੋਂ ਆਫ ਸਾਈਡ ਤੋਂ ਕੀਤੇ ਗੋਲ ਨੂੰ ਰੈਫਰੀ ਸੁਖਬੀਰ ਸਿੰਘ ਨੇ ਠੀਕ ਕਰਾਰ ਦਿੱਤਾ। ਜਿਸ ਤੋਂ ਬਾਅਦ ਚੱਲ ਰਹੇ ਮੈਚ 'ਚ ਹੀ ਸੁਖਬੀਰ ਸਿੰਘ 'ਤੇ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਅਤੇ ਬਾਅਦ 'ਚ ਵੀ ਲੋਕਾਂ ਵਲੋਂ ਸੋਸ਼ਲ ਮੀਡੀਆ 'ਤੇ ਵੀ ਸੁਖਬੀਰ ਸਿੰਘ ਦੇ ਵਿਰੋਧ 'ਚ ਕੁਮੈਂਟ ਕੀਤੇ ਜਾ ਰਹੇ ਹਨ। ਸੁਖਬੀਰ ਸਿੰਘ ਦੇ ਇਸ ਫੈਸਲੇ ਕਾਰਣ ਚਰਸੀਆ ਟੀਮ 2-1 ਨਾਲ ਹਾਰ ਗਈ ਸੀ।

ਕਿੱਕ ਆਊਟ ਨੇ ਇਕ ਨਿਊਜ਼ ਚੈਨਲ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਸਬੰਧਿਤ ਅਥਾਰਟੀ ਨਾਲ ਸਬੰਧ ਰੱਖਣ ਵਾਲੇ ਰਿਪੋਟਿੰਗ ਅਫਸਰ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News