ਜਨਮ ਦਿਨ ਖਾਸ : ਸਿੱਧੂ ਨੇ ਸਿਰਫ ਕ੍ਰਿਕਟ ਹੀ ਨਹੀਂ, ਇਨ੍ਹਾਂ ਕੰਮਾਂ 'ਚ ਵੀ ਬਣਾਇਆ ਖੂਬ ਨਾਮ

10/20/2017 4:20:04 PM

ਨਵੀਂ ਦਿੱਲੀ (ਬਿਊਰੋ)— ਨਵਜੋਤ ਸਿੰਘ ਸਿੱਧੂ ਦਾ ਅੱਜ 54ਵਾਂ ਜਨਮਦਿਨ ਹੈ। ਸਿੱਧੂ ਦੀ ਪਛਾਣ ਨਾ ਸਿਰਫ ਆਪਣੇ ਕ੍ਰਿਕਟ ਕਰੀਅਰ ਵਿਚ ਸਗੋਂ ਰਾਜਨੀਤੀ ਵਿਚ ਵੀ ਵੱਡਾ ਚਿਹਰਾ ਹੈ। ਸਿੱਧੂ ਨੇ ਕ੍ਰਿਕਟ ਵਿਚ ਕਈ ਰਿਕਾਰਡਸ ਤਾਂ ਬਣਾਏ ਹੀ ਹਨ। ਦੱਸ ਦਈਏ ਕਿ ਹਾਲ ਹੀ ਵਿਚ ਨਵਜੋਤ ਸਿੰਘ ਸਿੱਧੂ ਰਾਜਨੀਤਿਕ ਉਥਲ-ਪੁਥਲ ਦੀ ਵਜ੍ਹਾ ਨਾਲ ਚਰਚਾ ਵਿਚ ਹਨ।

ਲੰਬੇ ਸਮੇਂ ਤੋਂ ਰਾਜਨੀਤਿਕ ਪਾਰਟੀ ਨਾਲ ਜੁ਼ੜੇ ਹੋਏ

ਲੰਬੇ ਸਮੇਂ ਤੋਂ ਭਾਜਪਾ ਵਿਚ ਰਹੇ ਸਿੱਧੂ ਹਾਲ ਹੀ ਵਿਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਨਾਲ ਨਜ਼ਰ ਆਏ ਅਤੇ ਫਿਰ ਅੰਤ ਵਿਚ ਖੁਦ ਦੀ ਪਾਰਟੀ ਬਣਾਉਣ ਦਾ ਫੈਸਲਾ ਲਿਆ। ਪਰ ਆਖਰਕਾਰ ਸਿੱਧੂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਤੇ ਆਪਣੀ ਸੀਟ ਉਤੇ ਜਿੱਤ ਵੀ ਗਏ।

ਕਿ੍ਰਕਟ ਕਰੀਅਰ ਦੌਰਾਨ 1987 ਵਿਚ ਮਿਲੀ ਪਛਾਣ

ਉਂਝ ਤਾਂ ਸਿੱਧੂ ਦਾ ਕ੍ਰਿਕਟ ਕਰੀਅਰ 1983 ਵਿਚ ਸ਼ੁਰੂ ਹੋਇਆ ਸੀ, ਪਰ ਉਨ੍ਹਾਂ ਨੂੰ ਪਛਾਣ 1987 ਵਿਸ਼ਵ ਕੱਪ ਤੋਂ ਮਿਲੀ। ਇਸ ਵਿਸ਼ਵ ਕੱਪ ਵਿਚ ਸਿੱਧੂ ਨੇ ਵਨਡੇ ਵਿਚ ਡੈਬਿਊ ਕੀਤਾ ਅਤੇ ਪਹਿਲੇ ਮੈਚ ਵਿਚ ਆਸਟਰੇਲੀਆ ਖਿਲਾਫ 73 ਦੌੜਾਂ ਦੀ ਪਾਰੀ ਖੇਡੀ ਸੀ। ਸਿੱਧੂ ਛੱਕੇ ਮਾਰਨ ਲਈ ਮਸ਼ਹੂਰ ਸਨ। ਉਨ੍ਹਾਂ ਨੇ ਸਾਲ 1987 ਦੇ ਵਿਸ਼ਵ ਕੱਪ ਵਿਚ ਆਸਟਰੇਲੀਆ ਖਿਲਾਫ ਆਪਣੇ ਪਹਿਲੇ ਹੀ ਮੈਚ ਵਿਚ 79 ਗੇਂਦਾਂ ਵਿਚ 73 ਦੌੜਾਂ ਬਣਾਈਆਂ ਸਨ, ਜਿਸ ਵਿਚ ਉਨ੍ਹਾਂ ਨੇ 5 ਛੱਕੇ ਵੀ ਲਗਾਏ ਸਨ।

ਕਰਦੇ ਸਨ ਕੁਮੈਂਟਰੀ

ਉਨ੍ਹਾਂ ਦੀ ਬੱਲੇਬਾਜ਼ੀ ਤੋਂ ਸ਼ੇਨ ਵਾਰਨ ਵਰਗੇ ਸਪਿਨਰ ਵੀ ਖੌਫ ਖਾਂਦੇ ਸਨ। ਖੇਡ ਤੋਂ ਸੰਨਿਆਸ ਲੈਣ ਦੇ ਬਾਅਦ ਸਿੱਧੂ ਨੇ ਦੂਰਦਰਸ਼ਨ ਉੱਤੇ ਕ੍ਰਿਕਟ ਲਈ ਕੁਮੈਂਟਰੀ ਕਰਨਾ ਸ਼ੁਰੂ ਕੀਤਾ। ਉਸਦੇ ਬਾਅਦ ਉਨ੍ਹਾਂ ਨੇ ਰਾਜਨੀਤੀ ਵਿਚ ਸਰਗਰਮ ਰੂਪ ਨਾਲ ਭਾਗ ਲਿਆ।

ਕਾਮੇਡੀ ਨਾਈਟਸ ਤੇ ਬਿਗ ਬਾਸ ਵਿਚ ਮਾਰੀ ਐਂਟਰੀ

ਇਨ੍ਹੀਂ ਦਿਨੀਂ ਉਹ ਛੋਟੇ ਪਰਦੇ ਉੱਤੇ 'ਕਾਮੇਡੀ ਨਾਈਟਸ ਵਿਦ ਕਪਿਲ' ਵਿਚ ਦਿਸ ਰਹੇ ਹਨ। ਇਸ ਤੋਂ ਪਹਿਲਾਂ ਬਿਗ ਬਾਸ ਵਿਚ ਵੀ ਦਿਸ ਚੁੱਕੇ ਹਨ।


Related News