ਸ਼ੁਕਲਾ ਕਰਨਗੇ 7 ਮੈਂਬਰੀ ਕਮੇਟੀ ਦੀ ਪ੍ਰਧਾਨਗੀ, ਗਾਂਗੁਲੀ ਵੀ ਸ਼ਾਮਲ

06/27/2017 5:15:02 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਉਸ ਦੇ ਅਹਿਮ ਪਹਿਲੂਆਂ 'ਤੇ ਚਰਚਾ ਕਰਨ ਦੇ ਲਈ ਰਾਜੀਵ ਸ਼ੁਕਲਾ ਦੀ ਪ੍ਰਧਾਨਗੀ 'ਚ 7 ਮੈਂਬਰੀ ਕਮੇਟੀ ਦਾ ਮੰਗਲਵਾਰ ਨੂੰ ਗਠਨ ਕਰ ਦਿੱਤਾ।

ਬੀ.ਸੀ.ਸੀ.ਆਈ. ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ 'ਚ ਦੱਸਿਆ ਕਿ ਮੁੰਬਈ 'ਚ ਸੋਮਵਾਰ ਨੂੰ ਕ੍ਰਿਕਟ ਸੈਂਟਰ 'ਚ ਹੋਈ ਵਿਸ਼ੇਸ਼ ਆਮ ਬੈਠਕ 'ਚ ਸੁਪਰੀਮ ਕੋਰਟ ਦੇ 18 ਜੁਲਾਈ ਨੂੰ ਦਿੱਤੇ ਗਏ ਫੈਸਲੇ ਨੂੰ ਲਾਗੂ ਕਰਨ ਦੇ ਸੰਦਰਭ 'ਚ 7 ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦਾ ਐਲਾਨ ਕਾਰਜਵਾਹਕ ਸਕੱਤਰ ਅਮਿਤਾਭ ਚੌਧਰੀ ਨੇ ਕੀਤੀ।

ਚੌਧਰੀ ਨੇ ਦੱਸਿਆ ਕਿ ਰਾਜੀਵ ਸ਼ਕਲਾ ਦੀ ਪ੍ਰਧਾਨਗੀ 'ਚ ਇਸ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਬੀ.ਸੀ.ਸੀ.ਆਈ. ਨੂੰ ਲੈ ਕੇ ਦਿੱਤੇ ਗਏ ਸੁਪਰੀਮ ਕੋਰਟ ਦੇ ਫੈਸਲੇ 'ਤੇ ਅੰਤਿਮ ਰਿਪੋਰਟ ਦੇਣ ਤੋਂ ਪਹਿਲਾਂ ਇਸ ਫੈਸਲੇ ਦੇ ਅਹਿਮ ਪਹਿਲੂਆਂ ਦੀ ਜਾਂਚ ਕਰੇਗੀ। ਇਸ 'ਚ ਆਈ.ਪੀ.ਐੱਲ. ਦੇ ਚੇਅਰਮੈਨ ਸ਼ੁਕਲਾ ਕਮੇਟੀ ਦੀ ਅਗਵਾਈ ਕਰਨਗੇ। ਇਸ ਤੋਂ ਇਲਾਵਾ ਸਾਬਕਾ ਕ੍ਰਿਕਟਰ ਸੌਰਭ ਗਾਂਗੁਲੀ, ਟੀ.ਸੀ. ਮੈਥਿਊ, ਨਾਬਾ ਭੱਟਾਚਾਰਜੀ, ਜੈ ਸ਼ਾਹ, ਬੀ.ਸੀ.ਸੀ.ਆਈ. ਦੇ ਖਜ਼ਾਨਾ ਪ੍ਰਧਾਨ ਅਨਿਰੁਦਰ ਚੌਧਰੀ ਅਤੇ ਕਾਰਜਵਾਹਕ ਸਕੱਤਰ ਅਮਿਤਾਭ ਚੌਧਰੀ ਸ਼ਾਮਲ ਹਨ।


Related News