ਸ਼ੁਭੰਕਰ ਨੇ ਜੋਬਰਗ ਓਪਨ ਦਾ ਜਿੱਤਿਆ ਖਿਤਾਬ

12/12/2017 2:50:42 AM

ਜੌਹਾਨਸਬਰਗ— ਸ਼ੁਭੰਕਰ ਸ਼ਰਮਾ ਨੇ ਸੋਮਵਾਰ ਨੂੰ ਜੋਬਰਗ ਓਪਨ ਜਿੱਤਣ ਵਾਲਾ ਪਹਿਲਾ ਭਾਰਤੀ ਗੋਲਫਰ ਬਣ ਗਿਆ। ਸ਼ੁਭੰਕਰ ਦਾ ਇਹ ਪਹਿਲਾ ਯੂਰਪੀਅਨ ਟੂਰ ਖਿਤਾਬ ਵੀ ਹੈ ਅਤੇ ਇਸ ਦੇ ਨਾਲ ਹੀ ਉਸ ਨੇ ਅਗਲੇ ਸਾਲ ਹੋਣ ਵਾਲੇ ਵੱਕਾਰੀ ਬ੍ਰਿਟਿਸ਼ ਓਪਨ ਲਈ ਕੁਆਲੀਫਾਈ ਕਰ ਲਿਆ। 
21 ਸਾਲਾ ਸ਼ੁਭੰਕਰ ਨੇ ਆਖਰੀ ਦੌਰ 'ਚ 3 ਅੰਡਰ-69 ਨਾਲ ਕੁਲ 23 ਅੰਡਰ 264 ਦਾ ਸਕੋਰ ਬਣਾਇਆ। ਸ਼ੁਭੰਕਰ ਨੇ ਘਰੇਲੂ ਪਹਿਲੇ ਦਾਅਵੇਦਾਰ ਐਰਿਕ ਵਾਨ ਰੂਯੇਨ (66) ਨੂੰ ਤਿੰਨ ਸ਼ਾਟਾਂ ਨਾਲ ਪਛਾੜ ਕੇ ਟੂਰਨਾਮੈਂਟ ਜਿੱਤਿਆ। ਇਸ ਟੂਰਨਾਮੈਂਟ ਨੂੰ ਏਸ਼ੀਆਈ ਟੂਰ ਤੋਂ ਵੀ ਮਾਨਤਾ ਪ੍ਰਾਪਤ ਹੈ।

 


Related News