ਇਕ ਵਾਰ ਫਿਰ ਧਮਾਲ ਮਚਾਉਣ ਆ ਰਹੀ ਹੈ ਸ਼ੋਇਬ-ਵਸੀਮ ਦੀ ਜੋੜੀ (ਵੀਡੀਓ)

05/26/2017 12:34:04 PM

ਨਵੀਂ ਦਿੱਲੀ— ਸਾਲਾਂ ਬਾਅਦ ਇੱਕ ਵਾਰ ਫਿਰ ਸੁਲਤਾਨ ਆਫ ਸਵਿੰਗ ਵਸੀਮ ਅਕਰਮ ਅਤੇ ਰਾਵਲਪਿੰਡੀ ਐਕਸਪ੍ਰੈਸ ਸ਼ੋਇਬ ਅਖਤਰ ਦੀ ਜੋੜੀ ਦਰਸ਼ਕਾਂ 'ਚ ਧਮਾਲ ਮਚਾਉਣ ਆ ਗਈ ਹੈ। ਹੁਣ ਤੱਕ ਤੁਸੀਂ ਪਾਕਿਸਤਾਨ ਦੇ ਦਿੱਗਜ ਗੇਂਦਬਾਜ ਸ਼ੋਇਬ ਅਖਤਰ ਅਤੇ ਵਸੀਮ ਅਕਰਮ ਨੂੰ ਮੈਦਾਨ 'ਤੇ ਬੱਲੇਬਾਜਾਂ ਦੇ ਛੱਕੇ ਛਡਾਉਂਦੇ ਵੇਖਿਆ ਹੋਵੇਗਾ, ਪਰ ਹੁਣ ਇਨ੍ਹਾਂ ਦੋਨਾਂ ਖਿਡਾਰੀਆਂ ਦਾ ਇੱਕ ਨਵਾਂ ਰੂਪ ਦੇਖਣ ਨੂੰ ਮਿਲੇਗਾ। ਇਹ ਪਾਕਿਸਤਾਨੀ ਜੋੜੀ ਅੱਜ-ਕੱਲ੍ਹ ਆਪਣੀ ਐਕਟਿੰਗ ਦੇ ਜੌਹਰ ਨਾਲ ਸੋਸ਼ਲ ਮੀਡੀਆ 'ਤੇ ਸਭ ਦਾ ਦਿਲ ਜਿੱਤ ਰਹੀ ਹੈ। ਹਾਲ ਹੀ 'ਚ ਸ਼ੋਇਬ ਅਖਤਰ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਇੱਕ ਵੀਡੀਓ ਜ਼ਾਰੀ ਕੀਤੀ ਹੈ, ਜਿਸ 'ਚ ਦੋਨੋਂ ਖਿਡਾਰੀ ਐਡ ਸ਼ੂਟ ਕਰਨਗੇ। ਅਸਲ 'ਚ, ਇਹ ਜੋੜੀ ਪਾਕਿਸਤਾਨ ਦੇ ਗੇਮ ਸ਼ੋਅ 'ਜੀਓ ਖੇਡੋ ਪਾਕਿਸਤਾਨ' ਨੂੰ ਹੋਸਟ ਕਰੇਗੀ, ਜਿਸ ਲਈ ਇਹ ਪ੍ਰੋਮੋ ਸ਼ੂਟ ਕੀਤਾ ਗਿਆ ਹੈ। ਪ੍ਰੋਮੋ 'ਚ ਦੋਨੋਂ ਖਿਡਾਰੀ ਕਾਮੇਡੀ ਕਰਦੇ ਹੋਏ ਨਜ਼ਰ ਆ ਰਹੇ ਹਨ।


 

ਇਸ ਐਡ ਪ੍ਰੋਮੋ 'ਚ ਸ਼ੋਇਬ ਦੇ ਕਿਰਦਾਰ ਨੇ ਵਸੀਮ ਦੇ ਕਿਰਦਾਰ ਤੋਂ 400,000 ਰੁਪਏ ਉਧਾਰ ਲੈ ਰੱਖੇ ਹਨ ਜਿਨ੍ਹਾਂ ਦੇ ਬਦਲੇ 'ਚ ਸ਼ੋਇਬ, ਵਸੀਮ ਨੂੰ ਇੱਕ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਦਿੰਦੇ ਹਨ। ਵਸੀਮ ਅਕਰਮ ਲਾਲਚ 'ਚ ਆ ਕੇ ਇਸ ਮੁਰਗੀ ਲੈ ਲੈਂਦੇ ਹਨ ਅਤੇ ਉਸ ਵਲੋਂ ਸੋਨੇ ਦਾ ਆਂਡਾ ਦੇਣ ਦਾ ਇੰਤਜ਼ਾਰ ਕਰਦੇ ਹਨ। ਪਰ ਜਦੋਂ ਮੁਰਗੀ ਸੋਨੇ ਦਾ ਆਂਡਾ ਨਹੀਂ ਦਿੰਦੀ ਤਾਂ ਇਹ ਖੁਲਾਸਾ ਹੁੰਦਾ ਹੈ ਦੀ ਸ਼ੋਇਬ ਨੇ ਅਸਲ 'ਚ ਚਾਲ ਚੱਲੀ ਸੀ ਅਤੇ ਅਕਰਮ ਨੂੰ ਮੁਰਗੀ ਦੀ ਬਜਾਏ ਮੁਰਗਾ ਦਿੱਤਾ। ਜਿਸਦੇ ਬਾਅਦ ਵਸੀਮ ਗ਼ੁੱਸੇ 'ਚ ਲਾਲ ਪੀਲਾ ਹੋ ਕੇ ਸ਼ੋਇਬ ਦੀ ਗਰਦਨ ਫੜਕੇ ਪੈਸਿਆ ਦੀ ਮੰਗ ਕਰਦੇ ਹਨ, ਪਰ ਵਸੀਮ ਨੂੰ ਇੱਕ ਗੇਮ ਸ਼ੋਅ ਦਾ ਟਿਕਟ ਮਿਲਦਾ ਹੈ ਜਿੱਥੇ ਉਹ ਢੇਰਾਂ ਇਨਾਮ ਜਿੱਤ ਜਾਂਦੇ ਹੈ।
ਇਹ ਗੇਮ ਸ਼ੋਅ ਹੁਣ ਰਿਲੀਜ਼ ਨਹੀਂ ਹੋਇਆ ਹੈ ਪਰ ਇਸਦਾ ਪ੍ਰੋਮੋ ਕਾਫ਼ੀ ਜ਼ਿਆਦਾ ਵਾਇਰਲ ਹੋ ਗਿਆ ਹੈ। ਇਹ ਦੋਨੋਂ ਦਿੱਗਜ ਗੇਂਦਬਾਜ਼ ਸਕ੍ਰੀਨ ਉੱਤੇ ਵੀ ਓਨੇ ਹੀ ਕਾਨਫੀਡੈਂਟ ਦਿਖ ਰਹੇ ਹਨ ਜਿੰਨਾ ਮੈਦਾਨ ਉੱਤੇ ਨਜ਼ਰ ਆਉਂਦੇ ਸਨ। ਸ਼ੋਅ ਹਿੱਟ ਹੋਵੇਗਾ ਜਾਂ ਫਲਾਪ ਇਹ ਤਾਂ ਸਮਾਂ ਹੀ ਦੱਸੇਗਾ।


Related News