ਮਹਿੰਦਰ ਸਿੰਘ ਧੋਨੀ ਦੇ ਪਰਿਵਾਰ ਨਾਲ ਮੌਜ-ਮਸਤੀ ਕਰਦੇ ਨਜ਼ਰ ਆਏ ਸ਼ਿਖਰ ਧਵਨ, ਪੋਸਟ ਕੀਤੀ ਇਹ ਕਿਊਟ ਸੈਲਫੀ

06/27/2017 11:55:59 AM

ਨਵੀਂ ਦਿੱਲੀ— ਵੈਸਟਇੰਡੀਜ਼ ਨੂੰ ਦੂਜੇ ਵਨਡੇ 'ਚ ਹਰਾਉਣ ਦੇ ਬਾਅਦ ਟੀਮ ਇੰਡੀਆ ਦੀਆਂ ਨਜ਼ਰਾਂ ਹੁਣ ਸੀਰੀਜ਼ ਫਤਿਹ ਕਰਨ 'ਤੇ ਹੋਣਗੀਆਂ। ਪਹਿਲਾ ਵਨਡੇ ਮੀਂਹ ਦੀ ਭੇਟ ਚੜ੍ਹ ਗਿਆ ਸੀ। ਹੁਣ ਤੀਜਾ ਵਨਡੇ 30 ਜੂਨ ਨੂੰ ਐਂਟੀਗੁਆ ਦੇ ਸਰ ਵਿਵੀਅਨ ਰਿਚਰਡਸ ਸਟੇਡੀਅਮ 'ਚ ਸ਼ਾਮ 6.30 ਵਜੇ ਖੇਡਿਆ ਜਾਵੇਗਾ। ਪਰ ਇਨ੍ਹਾਂ ਸਭ ਦੇ ਵਿਚਾਲੇ ਟੀਮ ਇੰਡੀਆ ਦੇ ਖਿਡਾਰੀ ਕੈਰੇਬੀਆਈ ਦੇਸ਼ 'ਚ ਕਾਫੀ ਮੌਜ-ਮਸਤੀ ਕਰ ਰਹੇ ਹਨ। ਕਈ ਖਿਡਾਰੀ ਟੂਰ 'ਤੇ ਆਪਣੀਆਂ ਪਤਨੀਆਂ ਨਾਲ ਪਹੁੰਚੇ ਹਨ।

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿਣ ਵਾਲੇ ਟੀਮ ਇੰਡੀਆ ਦੇ 'ਗੱਬਰ' ਸ਼ਿਖਰ ਧਵਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਇਕ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਹ ਆਪਣੇ ਪੁੱਤਰ ਜੋਰਾਵਰ ਅਤੇ ਪਤਨੀ ਆਇਸ਼ਾ ਦੇ ਨਾਲ ਦਿਖ ਰਹੇ ਹਨ। ਇਸ ਤਸਵੀਰ 'ਚ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ, ਉਨ੍ਹਾਂ ਦੀ ਬੇਟੀ ਜੀਵਾ ਅਤੇ ਪਤਨੀ ਸਾਕਸ਼ੀ ਵੀ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਨਾਲ ਧਵਨ ਨੇ ਲਿਖਿਆ, ਅਸੀਂ ਐਂਟੀਗੁਆ ਜਾ ਰਹੇ ਹਾਂ। ਦੇਖ ਕੇ ਖ਼ੁਸ਼ੀ ਹੋਈ ਕਿ ਬੱਚੇ ਖ਼ੁਸ਼ ਹਨ ਅਤੇ ਸਵੇਰੇ ਖੇਡ ਰਹੇ ਹਨ। ਇਸ ਨਾਲ ਸਾਡੇ ਸਾਰਿਆਂ ਦੇ ਚਿਹਰਿਆਂ 'ਤੇ ਮੁਸਕਾਨ ਆ ਜਾਂਦੀ ਹੈ। 


ਇਸ ਤਸਵੀਰ ਨੂੰ ਅਜੇ ਤੱਕ 68,343 ਲਾਇਕ ਆ ਚੁੱਕੇ ਹਨ ਅਤੇ 275 ਲੋਕਾਂ ਨੇ ਇਸ 'ਤੇ ਕੁਮੈਂਟਸ ਕੀਤੇ ਹਨ। ਇਸ ਤੋਂ ਪਹਿਲਾਂ ਟੀਮ ਇੰਡੀਆ ਵੈਸਟਇੰਡੀਜ਼ ਦੇ ਖਿਡਾਰੀ ਡਵੇਨ ਬ੍ਰਾਵੋ ਦੇ ਇੱਥੇ ਡਿਨਰ 'ਤੇ ਪਹੁੰਚੀ ਸੀ। ਧਵਨ ਨੇ ਇਸ ਦੀ ਤਸਵੀਰ ਵੀ ਪੋਸਟ ਕੀਤੀ ਸੀ, ਜਿਸ 'ਚ ਉਹ, ਅਜਿੰਕਯ ਰਹਾਣੇ, ਵਿਰਾਟ ਕੋਹਲੀ ਅਤੇ ਬ੍ਰਾਵੋ ਨਜ਼ਰ ਆ ਰਹੇ ਹਨ। ਬ੍ਰਾਵੋ ਦੇ ਟੀਮ ਇੰਡੀਆ ਦੇ ਕਈ ਖਿਡਾਰੀਆਂ ਦੇ ਨਾਲ ਬਹੁਤ ਚੰਗੇ ਸਬੰਧ ਹਨ। ਉਹ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਸ 'ਚ ਵੀ ਖੇਡ ਚੁੱਕੇ ਹਨ।


Related News