ਸ਼ਮੀ ਦੀ ਸੱਟ ਗੰਭੀਰ ਨਹੀਂ : ਪੁਜਾਰਾ

11/19/2017 9:20:02 AM

ਕੋਲਕਾਤਾ, (ਬਿਊਰੋ)— ਭਾਰਤੀ ਟੀਮ ਦੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਅੱਜ ਕਿਹਾ ਕਿ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਸੱਟ ਗੰਭੀਰ ਨਹੀਂ ਹੈ ਅਤੇ ਉਹ ਐਤਵਾਰ ਨੂੰ ਗੇਂਦਬਾਜ਼ੀ ਕਰਨ ਉਤਰਨਗੇ। ਸ਼ਮੀ ਸ਼੍ਰੀਲੰਕਾ ਦੇ ਖਿਲਾਫ ਪਹਿਲੇ ਟੈਸਟ ਦੇ ਤੀਜੇ ਦਿਨ ਸ਼ਨੀਵਾਰ ਨੂੰ ਆਪਣੇ 14ਵੇਂ ਓਵਰ ਦੀ ਪੰਜਵੀਂ ਗੇਂਦ ਸੁੱਟਣ ਦੇ ਬਾਅਦ ਮਾਸਪੇਸ਼ੀਆਂ 'ਚ ਖਿਚਾਅ ਦੇ ਕਾਰਨ ਮੈਦਾਨ ਤੋਂ ਬਾਹਰ ਚਲੇ ਗਏ ਅਤੇ ਕਪਤਾਨ ਵਿਰਾਟ ਕੋਹਲੀ ਨੇ ਓਵਰ ਦੀ ਆਖਰੀ ਗੇਂਦ ਨੂੰ ਸੁੱਟਿਆ।

ਤੀਜੇ ਦਿਨ ਦਾ ਖੇਡ ਖਤਮ ਹੋਣ ਦੇ ਬਾਅਦ ਪੁਜਾਰਾ ਨੇ ਕਿਹਾ, ''ਮੈਨੂੰ ਨਹੀਂ ਲਗਦਾ ਕਿ ਕੋਈ ਗੰਭੀਰ ਮਾਮਲਾ ਹੈ। ਮੈਨੂੰ ਪੂਰਾ ਤਰ੍ਹਾਂ ਨਹੀਂ ਪਤਾ ਕਿ ਉਨ੍ਹਾਂ ਨੂੰ ਅਸਲ 'ਚ ਕੀ ਹੋਇਆ ਪਰ ਇਹ ਮਾਮੂਲੀ ਸੱਟ ਹੈ ਅਤੇ ਉਹ ਐਤਵਾਰ ਨੂੰ ਮੈਦਾਨ 'ਤੇ ਵਾਪਸ ਪਰਤਨਗੇ। ਖਰਾਬ ਰੋਸ਼ਨੀ ਦੇ ਕਾਰਨ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਸ਼੍ਰੀਲੰਕਾ ਨੇ ਚਾਰ ਵਿਕਟ ਗੁਆ ਕੇ 165 ਦੌੜਾਂ ਬਣਾ ਲਈਆਂ ਹਨ ਉਹ ਪਹਿਲੀ ਪਾਰੀ ਦੇ ਆਧਾਰ 'ਤੇ ਭਾਰਤ ਤੋਂ 7 ਦੌੜਾਂ ਪਿੱਛੇ ਸੀ।


Related News