ਸੁਆਰੇਜ ਤੇ ਮੇਸੀ ਦੇ ਗੋਲਾਂ ਨਾਲ ਬਾਰਸੀਲੋਨਾ ਜਿੱਤਿਆ

12/12/2017 5:04:35 AM

ਮੈਡ੍ਰਿਡ— ਲੂਈ ਸੁਆਰੇਜ ਤੇ ਲਿਓਨਿਲ ਮੇਸੀ ਦੇ ਆਖਰੀ 20 ਮਿੰਟ 'ਚ ਕੀਤੇ ਗਏ ਗੋਲਾਂ ਦੀ ਬਦੌਲਤ ਬਾਰਸੀਲੋਨਾ ਨੇ 10 ਖਿਡਾਰੀਆਂ ਨਾਲ ਖੇਡ ਰਹੇ ਵਿਲਾਰੀਆਲ ਨੂੰ 2-0 ਨਾਲ ਹਰਾ ਕੇ ਲਾ ਲਿਗਾ ਫੁੱਟਬਾਲ ਟੂਰਨਾਮੈਂਟ ਦੇ ਚੋਟੀ 'ਤੇ ਆਪਣੀ ਬੜ੍ਹਤ ਨੂੰ ਦੁਬਾਰਾ ਪੰਜ ਅੰਕਾਂ ਦੀ ਕਰ ਲਿਆ ਹੈ। ਮੈਚ 'ਚ ਜਦੋਂ 1 ਘੰਟੇ ਦੀ ਖੇਡ ਪੂਰੀ ਹੋਈ ਤਾਂ ਰੈਫਰੀ ਨੇ ਫਾਊਲ ਕਰਨ ਲਈ ਡੇਨੀਅਲ ਰਾਬਾ ਨੂੰ ਲਾਲ ਕਾਰਡ ਦਿਖਾਇਆ, ਜਿਸ ਕਾਰਨ ਵਿਲਾਰੀਆਲ ਨੂੰ ਬਾਕੀ ਮੈਚ 10 ਖਿਡਾਰੀਆਂ ਨਾਲ ਖੇਡਣਾ ਪਿਆ, ਜਿਸ ਦਾ ਫਾਇਦਾ ਚੁੱਕ ਕੇ ਬਾਰਸੀਲੋਨਾ ਨੇ ਦੋ ਗੋਲ ਕੀਤੇ। ਸੁਆਰੇਜ ਨੇ 72ਵੇਂ  ਮਿੰਟ 'ਚ ਬਾਰਸੀਲੋਨਾ ਨੂੰ ਬੜ੍ਹਤ ਦਿਵਾਈ, ਜਿਸ ਤੋਂ ਬਾਅਦ ਮੇਸੀ ਨੇ 83ਵੇਂ ਮਿੰਟ ਵਿਚ ਇਕ ਹੋਰ ਗੋਲ ਕਰ ਕੇ ਟੀਮ ਦੀ 2-0 ਨਾਲ ਜਿੱਤ ਪੱਕੀ ਕੀਤੀ ਤੇ ਲਗਾਤਾਰ 2 ਡਰਾਅ ਤੋਂ ਬਾਅਦ ਉਸ ਨੂੰ ਜਿੱਤ ਦੇ ਰਸਤੇ 'ਤੇ ਵਾਪਸ ਲਿਆਂਦਾ।


Related News