ਸਹਿਵਾਗ ਨੇ ਇਸ ਖਿਡਾਰੀ ਨੂੰ ਦੱਸਿਆ ਕ੍ਰਿਕਟ ਦਾ ਜੇਮਸ ਬਾਂਡ, ਜਨਮ ਦਿਨ ''ਤੇ ਇਸ ਅੰਦਾਜ਼ ''ਚ ਦਿੱਤੀ ਵਧਾਈ

06/27/2017 4:32:46 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਕਿਸੇ ਵੀ ਗੱਲ ਨੂੰ ਕਹਿਣ ਦਾ ਅੰਦਾਜ਼ ਵੱਖਰਾ ਹੀ ਹੈ। ਉਹ ਕਿਸੀ ਵੀ ਗੱਲ ਨੂੰ ਮਜ਼ਾਕੀਆਂ ਅੰਦਾਜ਼ 'ਚ ਪੇਸ਼ ਕਰਕੇ ਉਸ ਨੂੰ ਖਾਸ ਬਣਾ ਦਿੰਦੇ ਹਨ। ਸਹਿਵਾਗ ਜਿਨ੍ਹਾਂ ਕ੍ਰਿਕਟਰਾਂ ਨਾਲ ਖੇਡ ਚੁੱਕੇ ਹਨ, ਉਨ੍ਹਾਂ ਨੂੰ ਜਨਮ ਦਿਨ ਜਾਂ ਅਜਿਹੇ ਕਈ ਮੌਕਿਆਂ 'ਤੇ ਵਧਾਈ ਦੇਣਾ ਨਹੀਂ ਭੁੱਲਦੇ ਹਨ। ਦੱਖਣੀ ਅਫਰੀਕਾ ਵਲੋਂ ਕ੍ਰਿਕਟ ਖੇਡਣ ਵਾਲੇ ਤੇਜ਼ ਗੇਂਦਬਾਜ਼ ਡੇਲ ਸਟੇਨ ਮੰਗਲਵਾਰ 27 ਜੂਨ ਨੂੰ 34 ਸਾਲਾਂ ਦੇ ਹੋ ਗਏ ਹਨ। ਇਸ ਮੌਕੇ 'ਤੇ ਸਹਿਵਾਗ ਨੇ ਡੇਲ ਸਟੇਨ ਨੂੰ ਇਕ ਰੋਚਕ ਅੰਦਾਜ਼ 'ਚ ਵਧਾਈ ਦਿੱਤੀ।

ਵਿਸ਼ਵ ਕ੍ਰਿਕਟ ਦੇ ਬਿਹਤਰੀਨ ਤੇਜ਼ ਗੇਂਦਬਾਜ਼ਾਂ 'ਚ ਇਕ ਡੇਲ ਸਟੇਨ ਨੂੰ ਵਧਾਈ ਦਿੰਦੇ ਹੋਏ ਸਹਿਵਾਗ ਨੇ ਲਿਖਿਆ, ''ਹੈਪੀ ਬਰਥ ਡੇ ਕ੍ਰਿਕਟ ਦੇ ਜੇਮਸ ਬਾਂਡ, ਸਟੇਨ ਗਨ @DaleSteyn62 । ਸਟੰਪਸ ਅਤੇ ਬੱਲੇਬਾਜ਼ਾਂ ਦੇ ਪੰਜਿਆਂ 'ਤੇ ਤੁਸੀਂ ਆਪਣੀਆਂ ਗੇਂਦਾਂ ਨਾਲ ਜੋ ਦਾਗ ਬਣਾਏ ਹਨ, ਉਹ ਕਦੇ ਵੀ ਮਿਟਾਏ ਨਹੀਂ ਜਾ ਸਕਦੇ।'' ਡੇਲ ਸਟੇਨ 85 ਟੈਸਟ, 116 ਵਨਡੇ ਅਤੇ 42 ਟੀ-20 ਮੈਚ ਦੱਖਣੀ ਅਫਰੀਕਾ ਵਲੋਂ ਖੇਡ ਚੁੱਕੇ ਹਨ ਤੇ ਉਨ੍ਹਾਂ ਨੇ ਟੈਸਟ ਕ੍ਰਿਕਟ 'ਚ 417, ਵਨਡੇ 'ਚ 180 ਅਤੇ ਟੀ-20 'ਚ 58 ਵਿਕਟਾਂ ਹਾਸਲ ਕੀਤੀਆਂ ਹਨ।


Related News