ਹਿਮਾਲਿਆ ''ਤੇ ਜਾਵੇਗਾ ਸਹਿਵਾਗ

11/23/2017 8:39:23 AM

ਨਵੀਂ ਦਿੱਲੀ, (ਬਿਊਰੋ)— ਸਾਬਕਾ ਭਾਰਤੀ ਵਿਸਫੋਟਕ ਓਪਨਰ ਵਰਿੰਦਰ ਸਹਿਵਾਗ ਆਈਸ ਕ੍ਰਿਕਟ ਖੇਡਣ ਲਈ ਖੁਦ ਨੂੰ ਤਾਪਮਾਨ ਦੇ ਨਾਲ ਢਾਲਣ ਦੇ ਉਦੇਸ਼ ਨਾਲ ਹਿਮਾਲਿਆ 'ਤੇ ਜਾਵੇਗਾ। ਸਹਿਵਾਗ ਨੇ ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ ਦੇ ਨਾਲ ਸੇਂਟ ਮੋਰਿਤਜ਼ ਆਈਸ ਕ੍ਰਿਕਟ 2018 ਦੇ ਪਹਿਲੇ ਸੈਸ਼ਨ ਨੂੰ ਲਾਂਚ ਕਰਦੇ ਹੋਏ ਇਹ ਗੱਲ ਕਹੀ। ਇਹ ਟੂਰਨਾਮੈਂਟ ਸੇਂਟ ਮੋਰਿਤਜ਼ (ਸਵਿਟਜ਼ਰਲੈਂਡ) ਵਿਚ ਅਗਲੇ ਸਾਲ 8 ਅਤੇ 9 ਫਰਵਰੀ ਨੂੰ ਖੇਡਿਆ ਜਾਵੇਗਾ। ਇਸ 2 ਦਿਨਾ ਟੂਰਨਾਮੈਂਟ ਵਿਚ 2 ਟੀਮਾਂ ਪੈਲੇਸ ਡਾਇਮੰਡਸ ਅਤੇ ਰਾਇਲਸ ਹਿੱਸਾ ਲੈਣਗੀਆਂ।

ਇਨ੍ਹਾਂ ਵਿਚ ਵਰਿੰਦਰ ਸਹਿਵਾਗ, ਮੁਹੰਮਦ ਕੈਫ, ਮਾਹੇਲਾ ਜੈਵਰਧਨੇ, ਲਸਿਥ ਮਲਿੰਗਾ, ਸ਼ੋਇਬ ਅਖਤਰ, ਮਾਈਕਲ ਹਸੀ, ਗ੍ਰੀਮ ਸਮਿੱਥ, ਜੈਕਸ ਕੈਲਿਸ, ਡੇਨੀਅਲ ਵਿਟੋਰੀ, ਨਾਥਨ ਮੈਕਕੁਲਮ, ਗ੍ਰਾਂਟ ਇਲੀਅਟ, ਮੋਂਟੀ ਪਨੇਸਰ ਅਤੇ ਓਵੈਸ ਸ਼ਾਹ ਵਰਗੇ ਚੋਟੀ ਦੇ ਖਿਡਾਰੀ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ ਆਈਸ ਕ੍ਰਿਕਟ ਨੂੰ ਬ੍ਰਿਟਿਸ਼ਰਸ ਨੇ ਸ਼ੁਰੂ ਕੀਤਾ ਸੀ। ਇਹ ਸੇਂਟ ਮੋਰਿਤਜ਼ ਦੀ ਜੰਮੀ ਹੋਈ ਝੀਲ 'ਤੇ ਪਿਛਲੇ 25 ਸਾਲਾਂ ਤੋਂ ਖੇਡੀ ਜਾ ਰਹੀ ਹੈ।


Related News