ABC ਨੂੰ ਲੈ ਕੇ ਸਹਿਵਾਗ ਨੇ ਅਲੱਗ ਹੀ ਅੰਦਾਜ਼ ''ਚ ਯੁਵੀ ਨੂੰ ਕੀਤਾ ''ਬਰਥਡੇ ਵਿਸ਼''

12/12/2017 4:38:27 PM

ਨਵੀਂ ਦਿੱਲੀ (ਬਿਊਰੋ)— ਭਾਰਤ ਨੂੰ ਸਾਲ 2007 ਵਿਚ ਵਿਸ਼ਵ ਟੀ-20 ਅਤੇ 2011 ਵਿਚ ਕ੍ਰਿਕਟ ਵਿਸ਼ਵ ਕੱਪ ਦਾ ਖਿਤਾਬ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਟਾਰ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਅੱਜ ਯਾਨੀ 12 ਦਸੰਬਰ ਨੂੰ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ।

ਪੂਰੇ ਕ੍ਰਿਕਟ ਜਗਤ ਨੇ ਦਿੱਤੀਆਂ ਵਧਾਈਆਂ
ਇਸ ਮੌਕੇ ਉੱਤੇ ਯੁਵਰਾਜ ਨੂੰ ਉਨ੍ਹਾਂ ਦੇ ਫੈਂਸ ਤੋਂ ਲੈ ਕੇ ਪੂਰਾ ਕ੍ਰਿਕਟ ਜਗਤ ਵਧਾਈ ਸੁਨੇਹੇ ਭੇਜ ਰਿਹਾ ਹਨ। ਪਰ ਸਾਰੇ ਵਧਾਈ ਸੰਦੇਸ਼ਾਂ ਵਿਚ ਹੁਣ ਇਕ ਖਾਸ ਨਾਮ ਸਾਬਕਾ ਧਮਾਕੇਦਾਰ ਓਪਨਰ ਵਰਿੰਦਰ ਸਹਿਵਾਗ ਦਾ ਜੁੜ ਗਿਆ ਹੈ, ਜਿਨ੍ਹਾਂ ਨੇ ਕੁਝ ਅਲੱਗ ਹੀ ਅੰਦਾਜ਼ ਵਿਚ ਯੁਵੀ ਨੂੰ ਟਵੀਟ ਕੀਤਾ ਹੈ।

ਕੁਝ ਅਲੱਗ ਅੰਦਾਜ਼ 'ਚ ਕੀਤਾ ਟਵੀਟ
ਦਰਅਸਲ, ਵਰਿੰਦਰ ਸਹਿਵਾਗ ਨੇ ਯੁਵਰਾਜ ਨੂੰ ABC ਟਵੀਟ ਕਰਕੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਵੀਰੂ ਨੇ ਵਧਾਈ ਦਿੰਦੇ ਹੋਏ ਲਿਖਿਆ, 'A B C D E F G H I J K L M N O P Q R S T W X Y Z' ਵਿਚ ਤੁਸੀਂ ਬਹੁਤ ਕੁਝ ਲੱਭੋਗੇ, ਪਰ UV ਅਨੋਖਾ ਹੈ ਅਤੇ ਉਹ ਸਿਰਫ ਇਕ ਹੀ ਮਿਲੇਗਾ। ਜਨਮਦਿਨ ਮੁਬਾਰਕ ਹੋ ਯੁਵਰਾਜ। ਤੁਹਾਡੇ ਲੜਨ ਦਾ ਜਜ਼ਬਾ ਇੰਝ ਹੀ ਸਾਰਿਆਂ ਨੂੰ ਪ੍ਰੇਰਿਤ ਕਰਦਾ ਰਹੇ।

ਫਿਲਹਾਲ ਟੀਮ ਤੋਂ ਬਾਹਰ
ਤੁਹਾਨੂੰ ਦੱਸ ਦਈਏ ਕਿ ਯੁਵਰਾਜ ਸਿੰਘ ਕਾਫ਼ੀ ਸਮੇਂ ਤੋਂ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ। ਉਨ੍ਹਾਂ ਨੇ ਆਪਣਾ ਆਖਰੀ ਵਨਡੇ ਮੈਚ 30 ਜੂਨ ਨੂੰ ਐਂਟੀਗੁਆ ਵਿਚ ਵੈਸਟਇੰਡੀਜ਼ ਖਿਲਾਫ ਖੇਡਿਆ ਸੀ। ਇਸਦੇ ਬਾਅਦ ਤੋਂ ਹੀ ਉਹ ਟੀਮ ਤੋਂ ਬਾਹਰ ਹਨ। ਫਰਵਰੀ ਵਿਚ ਇੰਗਲੈਂਡ ਖਿਲਾਫ ਖੇਡੇ ਗਏ ਟੀ-20 ਮੈਚ ਵਿਚ ਉਨ੍ਹਾਂ ਨੇ 10 ਗੇਂਦਾਂ ਉੱਤੇ ਤਾਬੜ-ਤੋੜ 27 ਦੌੜਾਂ ਬਣਾਈਆਂ ਸਨ। ਚੈਂਪੀਅਨਸ ਟਰਾਫੀ ਵਿਚ ਉਹ ਜ਼ਰੂਰ ਟੀਮ ਦਾ ਹਿੱਸਾ ਸਨ। ਫਿਟਨੈੱਸ ਲਈ ਯੋ-ਯੋ ਟੈਸਟ ਕਲੀਅਰ ਨਾ ਕਰ ਪਾਉਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਟੀਮ ਵਿਚ ਸ਼ਾਮਲ ਨਹੀਂ ਕੀਤਾ ਜਾ ਰਿਹਾ ਸੀ।


Related News